ਸਾਬਕਾ ਵਿੱਤ ਮੰਤਰੀ ਬਣੇ ਓ.ਈ.ਸੀ.ਡੀ. ਦੇ ਮੁਖੀ -ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸਾਬਕਾ ਵਿੱਤ ਮੰਤਰੀ ਮੈਥੀਆਸ ਕੋਰਮੈਨ ਨੂੰ ਉਨ੍ਹਾਂ ਦੇ ਓ.ਈ.ਸੀ.ਡੀ. (Organisation for Economic Co-operation and Development) ਦੇ ਨਵੇਂ ਮੁਖੀ ਵਜੋਂ ਸਥਾਪਤ ਕੀਤੇ ਜਾਣ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਅਦਾਰੇ ਨੇ ਬਹੁਤ ਵਧੀਆ ਚੁਣਾਵ ਕੀਤਾ ਹੈ ਅਤੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਇਸ ਲਈ ਪੂਰਨ ਤੌਰ ਤੇ ਲਾਇਕ ਹਨ।
ਸ੍ਰੀ ਕੋਰਮੈਨ ਜੋ ਕਿ ਆਸਟ੍ਰੇਲੀਆ ਅੰਦਰ ਕਾਫੀ ਲੰਬੇ ਸਮੇਂ ਤੋਂ ਵਿੱਤ ਮੰਤਰੀ ਰਹੇ ਹਨ ਅਤੇ ਉਨ੍ਹਾਂ ਆਪਣਾ ਕਾਰਜਕਾਲ ਬੀਤੇ ਸਾਲ ਤੱਕ ਵੀ ਨਿਭਾਇਆ ਸੀ, ਹੁਣ ਪੈਰਿਸ ਵਿੱਚ ਸਥਾਪਤ ੳਕਤ ਅਦਾਰੇ ਦੇ ਮੁੱਖੀ ਬਣ ਗਏ ਹਨ ਅਤੇ ਸੇਵਾਮੁਕਤ ਹੋ ਰਹੇ ਐਂਜਲ ਗੁਰੀਆ ਦਾ ਸਥਾਨ ਅਤੇ ਪਦਭਾਰ ਸੰਭਾਲਣਗੇ।
ਪ੍ਰਧਾਨ ਮੰਤਰੀ ਸ੍ਰੀ ਮੋਰੀਸਨ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮਿਆਂ ਅੰਦਰ ਸ੍ਰੀ ਕੋਰਮੈਨ -ਯੂਰੋਪ, ਏਸ਼ੀਆ ਅਤੇ ਅਮਰੀਕਾ ਦੇ ਉਘੇ ਮੰਤਰੀਆਂ ਆਦਿ ਨਾਲ ਸਿੱਧੇ ਸੰਪਰਕ ਵਿੱਚ ਰਹਿਣਗੇ ਅਤੇ ਆਪਣੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਉਹ ਸੰਸਾਰ ਭਰ ਵਿੱਚ ਪ੍ਰਸਿੱਧ ਉਕਤ ਅਦਾਰੇ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਾਸਤੇ ਵਧੀਆ ਅਤੇ ਭਾਈਚਾਰਕ ਸਾਂਝਾਂ ਦੇ ਕੰਮਾਂ ਨੂੰ ਸਿਰੇ ਚਾੜ੍ਹਨਗੇ ਅਤੇ ਸਮੁੱਚੇ ਆਸਟ੍ਰੇਲੀਆ ਦੇਸ਼ ਨੂੰ ਹੀ ਉਨ੍ਹਾਂ ਉਪਰ ਹਮੇਸ਼ਾ ਮਾਣ ਹੁੰਦਾ ਰਹੇਗਾ।
ਸ੍ਰੀ ਕੋਰਮੈਨ ਮੌਜੂਦਾ ਜ਼ੀਰੋ ਕਾਰਬਨ ਪ੍ਰਾਜੈਕਟ ਉਪਰ ਵੀ ਕੰਮ ਕਰਨਗੇ ਅਤੇ 2050 ਤੱਕ ਇਸ ਧਰਤੀ ਉਪਰ ਕਾਰਬਨ ਦੇ ਉਤਸਰਜਨ ਦੀ ਮਾਤਰਾ ਨੂੰ ਸਹੀਬੱਧ ਤਰੀਕਿਆਂ ਨਾਲ ਲਾਮਬੰਧ ਕਰਨ ਲਈ ਵੀ ਕਾਰਜਰਤ ਰਹਿਣਗੇ ਅਤੇ ਇਸ ਵਾਸਤੇ ਉਹ ਅਦਾਰੇ ਦੀ ਪਹੁੰਚ ਨੂੰ ਏਸ਼ੀਆ-ਪੈਸੀਫਿਕ ਵਾਲੇ ਦੇਸ਼ਾਂ ਵਿੱਚ ਪੂਰੀ ਤਰ੍ਹਾਂ ਨਾਲ ਵਧਾਉਣ ਵਾਸਤੇ ਕਾਰਜਰਤ ਰਹਿਣਗੇ।
ਉਨ੍ਹਾਂ ਦਾ ਕਾਰਜਕਾਰ ਜੂਨ 01, 2021 ਤੋਂ ਸ਼ੁਰੂ ਹੋਵੇਗਾ ਅਤੇ ਅਗਲੇ 5 ਸਾਲਾਂ ਤੱਕ ਉਹ ਇਸ ਅਹੁਦੇ ਉਪਰ ਵਿਰਾਜਮਾਨ ਰਹਿਣਗੇ।

Install Punjabi Akhbar App

Install
×