ਸਾਬਕਾ ਆਸਟ੍ਰੇਲੀਆਈ ਕ੍ਰਿਕਟ ਦੇ ਖਿਡਾਰੀ ਰਿਆਨ ਕੈਂਪਬਲ ਨੂੰ ਹੋਇਆ ਹਾਰਟ ਅਟੈਕ

ਲੰਡਨ ਹਸਪਤਾਲ ਵਿੱਚ ਭਰਤੀ -ਹਾਲਤ ਨਾਜ਼ੁਕ, ਕੋਮਾ ਵਿੱਚ ਜ਼ੇਰੇ ਇਲਾਜ

ਈਸਟਰ ਵੀਕਐਂਡ ਦੇ ਚਲਦਿਆਂ, ਸਾਬਕਾ 50 ਸਾਲਾਂ ਦੇ ਆਸਟ੍ਰੇਲੀਆਈ ਕ੍ਰਿਕਟ ਖਿਡਾਰੀ -ਰਿਆਨ ਕੈਂਪਬਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹ ਕੋਮਾ ਵਿੱਚ ਚਲਾ ਗਿਆ ਹੈ ਅਤੇ ਡਾਕਟਰ ਉਸਦੀ ਪੂਰੀ ਦੇਖਭਾਲ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਦੇ ਪੁਰਾਣੇ ਸਾਥੀ -ਗੈਰਥ ਪਾਰਕਰ ਨੇ ਕਿਹਾ ਕਿ ਬੀਤੇ ਐਤਵਾਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ, ਲੰਡਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਕਿ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹ ਹਾਲ ਦੀ ਘੜੀ ਆਈ.ਸੀ.ਯੂ. ਵਿੱਚ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕੈਂਪਬਲ ਬੀਤੇ ਹਫ਼ਤੇ ਪਰਥ ਆਏ ਸਨ ਅਤੇ ਇੱਥੋਂ ਹੀ ਉਹ ਯੂ.ਕੇ. ਆਪਣੀ ਪਤਨੀ ਲਿਓਨਟੀਨਾ ਅਤੇ ਬਾਕੀ ਪਰਿਵਾਰ ਨੂੰ ਮਿਲਣ ਵਾਸਤੇ ਰਵਾਨਾ ਹੋ ਗਏ ਅਤੇ ਐਤਵਾਰ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਲੰਡਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

Install Punjabi Akhbar App

Install
×