ਫੋਰਡ ਕੰਪਨੀ ਵੱਲੋਂ ਸਾਲ 2022 ਨਾਲ ਸਬੰਧਤ ਮਾਡਲ -ਜਿਨ੍ਹਾਂ ਵਿੱਚ ਫੋਰਡ ਰੇਂਜਰ ਅਤੇ ਐਵਰੈਸਟ ਕਾਰਾਂ ਸ਼ਾਮਿਲ ਹਨ, ਵਿੱਚ ਸੀਟ ਬੈਲਟ ਨਾਲ ਸਬੰਧਤ ਨੁਕਸ ਪੈਣ ਤੇ, ਉਕਤ 1400 ਦੇ ਕਰੀਬ ਕਾਰਾਂ ਵਾਪਿਸ ਮੰਗਵਾ ਲਈਆਂ ਗਈਆਂ ਹਨ।
ਕੰਪਨੀ ਵੱਲੋਂ ਇੱਕ ਸੂਚੀ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਿ ਨੁਕਸ ਯੁਕਤ ਕਾਰਾਂ (ਵਾਹਨਾਂ) ਦੇ ਆਈਡੈਂਟਟੀ ਨੰਬਰ ਆਦਿ ਸ਼ਾਮਿਲ ਹਨ। ਜਿਸ ਦੀ ਜਾਣਕਾਰੀ ਇਸ ਲਿੰਕ ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।
ਵਾਹਨਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 13 ਫੋਰਡ (13 3673) ਉਪਰ ਇਸ ਦੀ ਸੂਚਨਾ ਦੇ ਸਕਦੇ ਹਨ।
ਨੋਟਿਸ ਰਾਹੀਂ ਕਿਹ ਗਿਆ ਹੈ ਕਿ ਸਬੰਧਤ ਕਾਰ ਮਾਲਕ ਆਪਣੇ ਕਾਰ ਡੀਲਰ ਤੋਂ ਪੂਰੀ ਤਰ੍ਹਾਂ ਕਾਰ ਚੈਕ ਕਰਵਾਉਣ ਅਤੇ ਬਦਲਣ ਵਾਲਾ ਪਾਰਟ ਉਪਲੱਭਧ ਹੋਣ ਤੇ ਤੁਰੰਤ ਗ੍ਰਾਹਕਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਪਾਰਟ ਬਦਲ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਫੋਰਡ ਰੇਂਜਰ ਕਾਰ, ਆਸਟ੍ਰੇਲੀਆ ਵਿੱਚ ਇਸੇ ਸਾਲ ਫਰਵਰੀ ਦੇ ਮਹੀਨੈ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਸਾਬਿਤ ਹੋਈ ਹੈ ਅਤੇ 4500 ਦੇ ਕਰੀਬ ਗਿਣਤੀ ਵਿੱਚ ਕਾਰਾਂ ਦੀ ਡਲਿਵਰੀ ਦਿੱਤੀ ਗਈ ਹੈ।