ਸੁੰਦਰਤਾ ਦੇ ਨਾਲ ਕਰੀਏ ਕੁਝ ਕੈਂਸਰ ਲਈ

  • ਕਲਰ ਡਾਇਵਰਸਿਟੀ-ਚੈਰਿਟੀ ਫੈਸ਼ਨ ਸ਼ੋਅ ਦੇ ਵਿਚ ਪੰਜਾਬਣਾ ਦੇ ਗਿੱਧੇ ਨੇ ਪਾਈ ਧਮਾਲ
(ਪੰਜਾਬਣਾ ਨੇ ਫੈਸ਼ਨ ਸ਼ੋਅ ਦੇ ਵਿਚ ਗਿੱਧੇ ਨਾਲ ਪਾਈ ਧਮਾਲ)
(ਪੰਜਾਬਣਾ ਨੇ ਫੈਸ਼ਨ ਸ਼ੋਅ ਦੇ ਵਿਚ ਗਿੱਧੇ ਨਾਲ ਪਾਈ ਧਮਾਲ)

ਆਕਲੈਂਡ 7 ਅਕਤੂਬਰ  – ਨਿਊਜ਼ੀਲੈਂਡ ਦੀਆਂ ਫੈਸ਼ਨ ਮਾਡਲਜ਼ ਅਤੇ ਸੁੰਦਰਤਾ ਮੁਕਾਬਲੇ ਜਿੱਤਣ ਵਾਲੀਆਂ ਮਹਿਲਾਵਾਂ ਨੇ ਬ੍ਰੈਸਟ ਕੈਂਸਰ ਦੀ ਰੋਕਥਾਮ ਦੇ ਲਈ ਅਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਇਕ ਫੰਡ ਰੇਜਿੰਗ ਸਮਾਗਮ ‘ਕਲਰ ਡਾਇਵਰਸਿਟੀ-ਚੌਰਿਟੀ ਫੈਸ਼ਨ ਸ਼ੋਅ’ ਪੈਨਮਿਊਰ ਕਮਿਊਨਿਟੀ ਹਾਲ ਦੇ ਵਿਚ ਆਯੋਜਿਤ ਕੀਤਾ। ਇਸ ਸ਼ੋਅ ਦੇ ਵਿਚ ਨਿਊਜ਼ੀਲੈਂਡ, ਫੀਜ਼ੀ, ਫੀਲਪੀਨਜ਼ ਅਤੇ ਭਾਰਤੀ ਮਹਿਲਾਵਾਂ ਨੇ ਭਾਗ ਲੈ ਕੇ ਫੈਸ਼ਨ ਸ਼ੋਅ ਦੇ ਨਾਲ-ਨਾਲ ਸਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ। ਪੰਜਾਬਣਾ ਨੇ ਇਸ ਮੌਕੇ ਗਿੱਧੇ ਦੀ ਧਮਾਲ ਦੇ ਨਾਲ ਆਪਣੀ ਪੰਜਾਬੀ ਸਭਿਆਚਾਰ ਦਾ ਰੰਗ ਭਰ ਕੇ ਸਮਾਗਮ ਨੂੰ ਚਾਰ ਚੰਦ ਲਾ ਦਿੱਤੇ। ਰੇਡੀਓ ਸਪਾਈਸ ਦੀ ਤਰਫ ਤੋਂ ਗਈ ਇਸ ਟੀਮ ਨੇ ਜਿੱਥੇ ਭਾਰਤੀ ਮਹਿਲਾਵਾਂ ਦੇ ਗਿੱਧਾ ਪ੍ਰਚਿਲਤ ਪਹਿਰਾਵੇ, ਵਿਰਸੇ ਨਾਲ ਜੁੜੇ ਛੱਜ, ਪੱਖੀਆਂ, ਬਟੋਰੇ, ਥਾਲੀਆਂ ਆਦਿ ਨਾਲ ਪੱਛਮੀ ਪਹਿਰਾਵੇ ਉਤੇ ਪੂਰੀ ਪੈਂਠ ਬਣਾਈ ਰੱਖੀ ਉਥੇ ਲੋਕਾਂ ਦੀਆਂ ਖੂਬ ਤਾੜੀਆਂ ਬਟੋਰੀਆਂ।

Welcome to Punjabi Akhbar

Install Punjabi Akhbar
×