ਹਰਵਿੰਦਰ ਸਿੰਘ ਫ਼ੁਲਕਾ ਤੇ ਸਾਬਕਾ ਆਈ ਪੀ ੲੈਸ ਸਾਜਨ ਸਿੰਘ ਚੀਮਾ ਨੇ ਆਪ ਪਾਰਟੀ ਵਰਕਰਾਂ ਨਾਲ ਕਿਤੀ ਮੁਲਾਕਾਤ

IMG_8603ਬ੍ਰਿਸਬੇਨ ਦੇ ਦੋਰੇ ਦੌਰਾਨ ਹਰਵਿੰਦਰ ਸਿੰਘ ਫ਼ੁਲਕਾ ਤੇ ਸਾਬਕਾ ਆਈ ਪੀ ੲੈਸ ਸਾਜਨ ਸਿੰਘ ਚੀਮਾ ਬ੍ਰਿਸਬੇਨ ਆਪ ਪਾਰਟੀ ਦੇ ਵਰਕਰਾਂ ਨੂੰ ਮਿਲੇ ਤੇ ਵਰਕਰਾਂ ਨੂੰ ਪੰਜਾਬ ਵਿੱਚ ਵੱਡੀ ਤਬਦੀਲੀ ਲਿਉਣ ਦਾ ਹੁੰਗਾਰਾ ਮਾਰਿਆ। ਫ਼ੁਲਕਾ ਤੇ ਚੀਮਾ ਨੇ ਨੌਜਵਾਨਾਂ ਨੂੰ ਪੰਜਾਬ ਦੇ ਹਲਾਤਾਂ ਬਾਰੇ ਵੀ ਜਾਣੂ ਕਰਵਾਈਆ ਤੇ ਕਿਹਾ ਕੀ ਪੰਜਾਬ ਨੂੰ ਅੱਜ ਲੋੜ ਹੈ ਨਸ਼ਾ, ਭ੍ਰਿਸ਼ਟਾਚਾਰ ਤੇ ਭ੍ਰਿਸ਼ਟ ਲੀਡਰਾਂ ਤੋਂ ਮੁਕਤ ਕਰਨ ਲਈ ਕਿਹਾ। ਇਹ ਮੀਟਿੰਗ ਬ੍ਰਿਸਬੇਨ ਮਲਟੀਕਲਚਰ ਆਰਟ ਸੇਂਟਰ ਵਿਖੇ ਹੋਈ। ਇਸ ਦੌਰਾਨ ਹਰਵਿੰਦਰ ਸਿੰਘ ਫ਼ੁਲਕਾ ਤੇ ਸਾਜਨ ਸਿੰਘ ਚੀਮਾ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਨਤਮਸਤੱਕ ਵੀ ਹੋਏ। ਇਸ ਮੋਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਫ਼ੁਲਕਾ ਨੂੰ ਸਿਰੋਪਾਓ ਦੇ ਸਨਮਾਨਿਤ ਵੀ ਕਿੱਤਾ। ਇਸ ਮੋਕੇ ਰਵੀ ਬਰਾੜ ਤੇ ਮੁਖ਼ਤਿਆਰ ਸਿੰਘ ਵੀ ਮੌਜੂਦ ਸਨ।

 ਹਰਪ੍ਰੀਤ ਸਿੰਘ ਕੋਹਲੀ
harpreetsinghkohli73@gmail.com

Install Punjabi Akhbar App

Install
×