‘ਫੂਡ ਡਲਿਵਰੀ ਰਾਈਡਰਜ਼’ ਦੀਆਂ ਮੌਤਾਂ ਪਿੱਛੇ ਪੜਤਾਲ ਲਈ ਨਵੀਂ ਟਾਸਕਫੋਰਸ ਦਾ ਗਠਨ

ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਹਾਲ ਵਿੱਚ ਹੀ ਫੂਡ ਡਲਿਵਰੀ ਰਾਈਡਰਾਂ ਦੀਆਂ ਮੌਤਾਂ ਦੀ ਪੜਤਾਲ ਕਰਨ ਲਈ ਇੱਕ ਨਵੀਂ ਟਾਸਕ ਫੋਰਸ ਦਾ ਗਠਨ ਕੀਤਾ ਹੈ ਜੋ ਕਿ ਇਹ ਪਤਾ ਲਗਾਵੇਗੀ ਕਿ ਬੀਤੇ ਕੁੱਝ ਸਮੇਂ ਵਿੱਚ ਹੋਈਆਂ ਕਈ ਮੌਤਾਂ ਪਿੱਛੇ ਆਖਿਰ ਕਾਰਨ ਕੀ ਹੈ….? ਅਤੇ ਕੀ ਇਸ ਪਿੱਛੇ ਕੋਈ ਖਾਸ ਤਰਾ੍ਹਂ ਦੀ ਸਾਜਿਸ਼ ਤਾਂ ਕੰਮ ਨਹੀਂ ਕਰ ਰਹੀ…? ਵਧੀਆ ਸੇਵਾਵਾਂ ਅਤੇ ਨਿਯਮਾਂਵਲੀ ਵਾਲੇ ਵਿਭਾਗ ਦੇ ਮੰਤਰੀ ਕੇਵਿਨ ਐਂਡਰਸਨ ਦਾ ਕਹਿਣਾ ਹੈ ਕਿ ਟਾਸਕਫੋਰਸ ਇਸ ਬਾਰੇ ਵਿੱਚ ਵੀ ਉਚੇਚੇ ਤੌਰ ਤੇ ਪੜਤਾਲ ਕਰੇਗੀ ਕਿ ਹੋਣ ਵਾਲੀਆਂ ਮੌਤਾਂ ਦੀਆਂ ਘਟਨਾਵਾਂ ਦੇ ਆਪਸ ਵਿੱਚ ਕੋਈ ਸਬੰਧ ਜੁੜੇ ਹੋਏ ਤਾਂ ਨਹੀਂ ਅਤੇ ਉਕਤ ਸਾਰਾ ਪ੍ਰੋਗਰਾਮ ਸਰਕਾਰ ਦੇ ‘ਕੰਮ ਵਾਲੀਆਂ ਥਾਵਾਂ ਉਪਰ ਸੁਰੱਖਿਆ ਜ਼ਰੂਰੀ’ ਵਾਲੇ ਪ੍ਰਾਜੈਕਟ ਅਧੀਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਮ ਵਾਲੀਆਂ ਥਾਵਾਂ ਉਪਰ ਕਾਮਿਆਂ ਲਈ ਸੁਰੱਖਿਆ ਪ੍ਰਦਾਨ ਕਰਨਾ ਸਰਕਾਰ ਅਤੇ ਉਕਤ ਅਦਾਰਿਆਂ ਦਾ ਪਹਿਲਾ ਅਤੇ ਮਹੱਤਵਪੂਰਨ ਕੰਮ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਵੀ ਕੋਤਾਹੀ ਬਰਦਾਸ਼ਤ ਹੀ ਨਹੀਂ ਕੀਤੀ ਜਾ ਸਕਦੀ। ਕੀ ਫੂਡ ਡਲਿਵਰੀ ਦੇ ਹਰ ਕਾਮੇ ਨੂੰ ਵਧੀਆ ਅਤੇ ਸੁਰੱਖਿਅਤ ਸਾਧਨਾਂ ਨਾਲ ਲੈਸ ਕੀਤੀਾ ਗਿਆ ਹੈ……? ਟਾਸਕਫੋਰਸ ਅਜਿਹੀਆਂ ਹੀ ਕਈ ਕਾਰਗੁਜ਼ਾਰੀਆਂ ਦੀ ਪੜਤਾਲ ਕਰਕੇ ਇਸਦੀ ਰਿਪੋਰਟ ਸਰਕਾਰ ਨੂੰ ਸੌਂਪੇਗੀ।
ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕਨਸਟੈਂਸ ਨੇ ਕਿਹਾ ਹੈ ਕਿ ਅਜਿਹੇ ਫੀਲਡਾਂ ਵਿੱਚ ਕੰਮ ਕਰ ਰਹੇ ਡਲਿਵਰੀ ਰਾਈਡਰਾਂ ਦੀ ਸੁਰੱਖਿਆ ਵਿਚ ਕੋਈ ਵੀ ਕਮੀ ਨਾ ਰਹੇ ਇਸ ਲਈ ਸਰਕਾਰ ਅਤੇ ਸਬੰਧਤ ਮਹਿਕਮੇ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਹਾਲ ਵਿੱਚ ਹੀ ਹੋਈਆਂ ਮੌਤਾਂ ਸ਼ਾਇਦ ਇਤਫਾਕਨ ਦੁਰਘਟਨਾਵਾਂ ਵੀ ਹੋ ਸਕਦੀਆਂ ਪਰੰਤੂ ਜੇਕਰ ਇਹ ਕਿਸੇ ਖਾਮੀ ਜਾਂ ਅਣਗਹਿਲੀ ਕਾਰਨ ਹੋਈਆਂ ਹਨ ਤਾਂ ਤੁਰੰਤ ਅਜਿਹੀਆਂ ਖਾਮੀਆਂ ਜਾਂ ਅਣਗਹਿਲੀਆਂ ਦੂਰ ਦੀ ਕੀਤੀਆਂ ਜਾਣਗੀਆਂ ਅਤੇ ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਨਾ ਹੋਣ, ਇਸ ਦਾ ਖਾਸ ਧਿਆਨ ਰੱਖਿਆ ਜਾਵੇਗਾ। ਜ਼ਿਆਦਾ ਜਾਣਕਾਰੀ ਅਤੇ ਮੌਜੂਦਾ ਕੰਮਾਂ ਦੀ ਜਾਣਕਾਰੀ ਵਾਸਤੇ http://www.centreforwhs.nsw.gov.au/Projects/gig-economy-roles-and-responsibilities-in-whs ਉਪਰ ਵਿਜ਼ਿਟ ਕਰਕੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

Install Punjabi Akhbar App

Install
×