ਲੋਕ ਗਾਇਕ ਕਰਮਜੀਤ ਧੂਰੀ ਨਹੀਂ ਰਹੇ

pic 1
ਧੂਰੀ — ‘ਮਿੱਤਰਾਂ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀ’, ‘ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਸ਼ਰਾਬ ਵਾਲੇ ਠੇਕੇ’, ‘ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ’, ‘ਹੁੰਦੀਆਂ ਸ਼ਹੀਦ ਜੋੜੀਆਂ’ ਤੋਂ ਇਲਾਵਾ ਅਨੇਕਾਂ ਹੀ ਹਿੱਟ ਗੀਤਾਂ ਦੇ ਗਾਇਕ ਕਰਮਜੀਤ ਧੂਰੀ ਦਾ ਬੀਤੇ ਦਿਨੀਂ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਦੋ ਨਵੰਬਰ 1944 ਨੂੰ ਕਪੂਰਥਲਾ ਦੇ ਪਿੰਡ ਬੁਤਾਲਾ ਵਿੱਚ ਜਨਮੇ ਕਰਮਜੀਤ ਧੂਰੀ ਨੇ ਨਰਿੰਦਰ ਬੀਬਾ, ਸਵਰਨ ਲਤਾ, ਕੁਮਾਰੀ ਲਾਜ, ਮੋਹਿਨੀ ਨਰੂਲਾ ਤੇ ਹੋਰ ਕਈ ਪ੍ਰਸਿੱਧ ਗਾਇਕਾਵਾਂ ਨਾਲ ਦੋਗਾਣੇ ਗਾਏ। ਪ੍ਰਸਿੱਧ ਗਾਇਕ ਮਿੰਟੂ ਧੂਰੀ ਇਹਨਾਂ ਦਾ ਹੀ ਸਪੁੱਤਰ ਹੈ। ਉਹਨਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਇਸ ਮੌਕੇ ਗਾਇਕ ਹਰਜੀਤ ਹਰਮਨ, ਹਾਕਮ ਬਖਤੜੀ ਵਾਲਾ, ਬਿੰਨੂ ਢਿੱਲੋਂ, ਗੁਰਵਿੰਦਰ ਬਰਾੜ੍ਹ , ਹਰਿੰਦਰ ਸੰਧੂ, ਪੰਮੀ ਬਾਈ, ਬਲਕਾਰ ਸਿੱਧੂ, ਰਣਬੀਰ ਰਾਣਾ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਗੁਲਜ਼ਾਰ ਸ਼ੌਂਕੀ, ਗੁਰਦਿਆਲ ਨਿਰਮਾਣ, ਗੁਰਦਰਸ਼ਨ ਧੂਰੀ, ਦਲਜੀਤ ਬਿੱਟੂ, ਪੰਨੂ ਕਾਤਰੋਂ, ਸੋਮਾ ਕਲਸੀਆਂ, ਕੁਲਵਿੰਦਰ ਕੌਸ਼ਲ, ਦਿਲ ਦਲੀਪ, ਬਬਲਾ ਕੱਕੜਵਾਲ, ਸੁਖਵਿੰਦਰ ਸਿੰਘ ਅਟਵਾਲ, ਪਰਮਜੀਤ ਸਲਾਰੀਆ, ਜੱਗਾ ਨੱਥੋਹੇੜੀ, ਜੱਸੀ ਲੌਂਗੋਵਾਲੀਆ, ਬਲਵਿੰਦਰ ਬੱਬੀ, ਗੈਵੀ ਪ੍ਰੀਤ, ਸੁੱਖੀ ਨਿਰਦੋਸ਼ ਤੋਂ ਇਲਾਵਾ ਸਾਹਿਤ ਸਭਾ ਧੂਰੀ, ਸਾਹਿਤ ਸਿਰਜਣਾ ਮੰਚ ਅਮਰਗੜ੍ਹ ਸਮੇਤ ਅਨੇਕਾਂ ਸੰਗੀਤਕ ਤੇ ਸਾਹਿਤਕ ਕਲਾ ਪ੍ਰੇਮੀਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਰਮਜੀਤ ਧੂਰੀ ਦੀ ਇਸ ਬੇ-ਵਕਤ ਮੌਤ ਨਾਲ ਸੰਗੀਤ ਜਗਤ ਨੂੰ ਅਜਿਹਾ ਘਾਟਾ ਪਿਆ ਹੈ ਜਿਸ ਦੀ ਕਦੇ ਪੂਰਤੀ ਨਹੀਂ ਹੋ ਸਕਦੀ।

(ਬੱਬੀ ਜਾਤੀਮਾਜਰਾ)

babbijm001@gmail.com

Install Punjabi Akhbar App

Install
×