ਨਿਊਜ਼ੀਲੈਂਡ ਦੇ ‘ਰਿਵਰ ਸ਼ਹਿਰ’ ਵਾਂਗਾਨੂਈ ਵਿਖੇ ‘ਸਿਵਲ ਡਿਫੈਂਸ ਐਮਰਜੈਂਸੀ’ ਘੋਸ਼ਿਤ-ਹੜ੍ਹ ਨੇ ਮਚਾਈ ਤਬਾਹੀ

ਇਥੋਂ ਲਗਪਗ 450 ਕਿਲੋਮੀਟਰ ਦੂਰ ਪੱਛਮੀ ਤੱਟ ਉਤੇ ਵਸੇ  ‘ਰਿਵਰ ਸਿਟੀ’ ਦੇ ਨਾਂਅ ਨਾਲ ਜਾਣੇ ਜਾਂਦੇ ਸ਼ਹਿਰ ਵਾਂਗਾਨੂਈ ਵਿਖੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਸਥਾਨਕ ਮੇਅਰ ਵੱਲੋਂ ‘ਸਿਵਲ ਡਿਫੈਂਸ ਐਮਰਜੈਂਸੀ’ (ਨਾਗਰਿਕ ਸੁਰੱਖਿਆ ਅਪਾਤਕਾਲ) ਐਲਾਨ ਕਰ ਦਿੱਤੀ ਗਈ ਹੈ ਅਤੇ ਫੌਜ ਦੀ ਸਹਾਇਤਾ ਲਈ ਜਾ ਰਹੀ ਹੈ। ਸਮੁੰਦਰ ਦੇ ਪੱਛਮੀ ਤੱਟ ਉਤੇ ਪਾਣੀ ਦਾ ਪੱਧਰ 14.7 ਮੀਟਰ ਤੱਕ ਉਚਾ ਹੋ ਗਿਆ ਹੈ ਅਤੇ ਭਾਰੀ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਹੁਣ ਤੱਕ 50 ਲੋਕਾਂ ਨੂੰ ਆਪਣੇ ਘਰਾਂ ਤੋਂ ਨਿਕਲ ਕੇ ਸੁਰੱਖਿਅਤ ਥਾਵਾਂ ਉਤੇ ਸ਼ਰਣ ਲੈਣ ਲਈ ਕਿਹਾ ਗਿਆ ਹੈ।

Install Punjabi Akhbar App

Install
×