ਮੁੱਰੇ ਬਰਿੱਜ ਦੇ ਖੇਤਰਾਂ ਵਿੱਚ ਮੁੜ ਤੋਂ ਹੜ੍ਹ ਦੀਆਂ ਚਿਤਾਵਨੀਆਂ, ਰਿਹਾਇਸ਼ੀ ਇਲਾਕਾ ਕਰਵਾਇਆ ਜਾ ਰਿਹਾ ਖਾਲੀ

(ਐਡੀਲੇਡ) ਮੁੱਰੇ ਬਰਿੱਜ ਦੇ ਨਾਲ ਨਾਲ ਟੇਲਮ ਬੈਂਡ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਰਿਹਾਇਸ਼ੀ ਮਕਾਨਾਂ ਅਤੇ ਹੋਰ ਅਦਾਰਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਕਿਉਂਕਿ ਨਦੀ ਵਿੱਚ ਹੜ੍ਹ ਦਾ ਪਾਣੀ ਵੱਧ ਰਿਹਾ ਹੈ ਅਤੇ ਖੇਤਰ ਵਿੱਚ ‘ਹਾਈ ਰਿਸਕ’ ਘੋਸ਼ਿਤ ਕੀਤਾ ਜਾ ਚੁਕਿਆ ਹੈ।
ਵਿਭਾਗ ਵੱਲੋਂ ਅੱਜ 11:30 ਵਜੇ ਵਾਸਤੇ ਮਾਈਪੋਲੋਂਗਾ, ਮੁੱਰੇ ਬ੍ਰਿਜ, ਸਵੈਨਪੋਰਟ ਅਤੇ ਟੇਲਮ ਬੈਂਡ ਆਦਿ ਖੇਤਰਾਂ ਵਿੱਚੋਂ ਲੋਕਾਂ ਨੂੰ ਬਾਹਰ ਸੁਰੱਖਿਅਤ ਥਾਂਵਾਂ ਤੇ ਪਹੁੰਚਣ/ਪਹੁੰਚਾਉਣ ਵਾਸਤੇ ਕਾਰਜ ਜਾਰੀ ਹਨ।
ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਮੁੱਰੇ ਨਦੀ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ ਦਿਸੰਬਰ 25 ਤੋਂ ਜਨਵਰੀ 5 ਤੱਕ ਬੈਰੀ ਖੇਤਰ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸੇ ਤਰ੍ਹਾਂ ਇਹ ਪ੍ਰਭਾਵ ਜਨਵਰੀ 1-12 ਤੱਕ ਵਾਇਕੇਰੀ ਖੇਤਰ ਵਿੱਚ, ਜਨਵਰੀ 5-16 ਸਵੈਨ ਖੇਤਰ ਵਿੱਚ, ਜਨਵਰੀ 6-17 ਮੁੱਰੇ ਬ੍ਰਿਜ ਆਦਿ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।