ਹੈ ਨਾ ਕਮਾਲ ਦੀ ਗੱਲ! ਲੋਕਾਂ ਸਮੁੰਦਰ ‘ਚ ਤਰਦੇ ਵੇਖੇ ਘਰ

NZ PIC 20 Dec-2-B

ਜਦੋਂ ਲੋਕੀ ਸਮੁੰਦਰ ਦੇ ਵਿਚ ਦੋ ਘਰ ਤਰਦੇ ਅਤੇ ਅੱਗੇ ਵਧ ਰਹੇ ਵੇਖ ਰਹੇ ਹੋਣ ਤਾਂ ਫਿਰ ਇਹ ਗੱਲ ਕਮਾਲ ਦੀ ਹੀ ਕਹੀ ਜਾ ਸਕਦੀ ਹੈ। ਅਜਿਹਾ ਹੋਇਆ ਹੈ ਨਿਊਜ਼ੀਲੈਂਡ ਦੇ ਵਿਚ। ਆਕਲੈਂਡ ਖੇਤਰ ਦੇ ਬੱਕਲੈਂਡ ਬੀਚ ਤੋਂ ਦੋ ਬਣੇ-ਬਣਾਏ ਘਰ ਇਕ ਬੇੜੇ ਦੇ ਉਤੇ ਸਵਾਰ ਕੀਤੇ ਗਏ ਅਤੇ ਇਸ ਨੂੰ ਇਕ ਬੋਟ ਦੇ ਨਾਲ ਟੋਅ ਕਰਕੇ (ਰੱਸੇ ਨਾਲ ਬੰਨ੍ਹ ਕੇ) 318 ਕਿਲੋਮੀਟਰ ‘ਤੇ ਵਸੇ ਇਕ ਟਾਪੂ ਪਾਇਵੈਨੁਆ ਵਿਖੇ ਪਹੁੰਚਾਇਆ ਗਿਆ।

NZ PIC 20 Dec-2

ਇਸ ਸਮੁੰਦਰੀ ਸਫਰ ਨੂੰ ਲਗਪਗ 48 ਘੰਟਿਆਂ ਦਾ ਸਮਾਂ ਲੱਗਿਆ।  ਲੋਕਾਂ ਨੇ ਜਦੋਂ ਸਮੁੰਦਰ ਦੇ ਕੰਢੇ ਤੋਂ ਪਾਣੀ ਦੇ ਵਿਚ ਤੈਰਦੇ ਅਤੇ ਅੱਗੇ-ਅੱਗੇ ਤੁਰੇ ਜਾਂਦੇ ਘਰ ਵੇਖੇ ਤਾਂ ਉਹ ਹੈਰਾਨ ਰਹਿ ਗਏ। ਪਹਿਲਾਂ ਸੜਕਾਂ ਦੇ ਰਾਹੀਂ ਤਾਂ ਵੱਡੇ ਟਰੱਕਾਂ ਦੇ ਉਤੇ ਇਥੇ ਅਜਿਹਾ ਅਕਸਰ ਹੁੰਦਾ ਰਹਿੰਦਾ ਹੈ ਪਰ ਸਮੁੰਦਰੀ ਬੇੜੇ ਉਤੇ ਇਸ ਤਰ੍ਹਾਂ ਘਰ ਲਿਜਾਉਣੇ ਸ਼ਾਇਦ ਬਹੁਤੀ ਵਾਰ ਨਹੀਂ ਹੋਇਆ। ਲੋਕਾਂ ਨੇ ਇਸ ਘਰ ਦੀਆਂ ਫੋਟੋਆਂ ਖਿਚ ਕੇ ਜਿੱਥੇ ਖੁਸ਼ੀ ਮਹਿਸੂਸ ਕੀਤੀ ਉਤੇ ਸ਼ੋਸ਼ਲ ਮੀਡੀਏ ਉਤੇ ਵੀ ਪਾਈਆਂ। ਲੋਕਾਂ ਦੇ ਬਹੁਤ ਤਰ੍ਹਾਂ ਦੇ ਕੁਮੈਂਟ ਵੀ ਚਰਚਾ ਜਾ ਵਿਸ਼ਾ ਬਣੇ ਰਹੇ।