ਫਲਾਈਟ ਵਿੱਚ ‘ਮੂੰਹਾਂ ਤੇ ਮਾਸਕਾਂ’ ਬਾਰੇ ਕੀ ਕਿਹਾ ਸਿਹਤ ਮੰਤਰੀ ਨੇ….?

ਸਿਹਤ ਮੰਤਰੀ -ਮਾਰਕ ਬਟਲਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ, ਦੇਸ਼ ਵਿੱਚਲੀਆਂ ਘਰੇਲੂ ਉਡਾਣਾਂ ਵਿਚਲੇ ਸਫ਼ਰ ਦੌਰਾਨ ਕਰੋਨਾ ਕਾਰਨ, ਯਾਤਰੀਆਂ ਅਤੇ ਜਹਾਜ਼ਾਂ ਦੇ ਅਮਲੇ ਵਾਸਤੇ ਜੋ ਮੂੰਹਾਂ ਉਪਰ ਮਾਸਕ ਪਾਉਣ ਦੇ ਨਿਯਮ ਬਣਾਏ ਗਏ ਹਨ, ਉਨ੍ਹਾਂ ਬਾਰੇ ਸਰਕਾਰ ਨੇ ਸਪਸ਼ਟ ਕਰਦਿਆਂ ਕਿਹਾ ਹੈ ਕਿ ਉਕਤ ਨਿਯਮਾਂ ਵਾਸਤੇ ਹੁਣ ਰਾਜ ਸਰਕਾਰਾਂ, ਕੌਮੀ ਪੱਧਰ ਉਪਰ ਇਸ ਦੀ ਹਾਮੀ ਭਰਨ ਤਾਂ ਮਾਸਕਾਂ ਵਾਲਾ ਨਿਯਮ ਬਦਲਿਆ ਜਾ ਸਕਦਾ ਹੈ ਪਰੰਤੂ ਇਹ ਜ਼ਰੂਰੀ ਹੈ ਕਿ ਸਭ ਰਾਜਾਂ ਦੀਆਂ ਸਰਕਾਰਾਂ ਇਸ ਦੀ ਮਨਜ਼ੂਰੀ ਦੇਣ।
ਉਨ੍ਹਾਂ ਕਿਹਾ ਕਿ ਉਕਤ ਮਾਸਕ ਲਗਾਉਣ ਵਾਲਾ ਫੈਸਲਾ ਬੇਸ਼ੱਕ ਦੇਸ਼ ਦੀਆਂ ਸਿਹਤ ਸਬੰਧੀ ਆਪਾਤਕਾਲੀਨ ਵਾਲੇ ਸੰਗਠਨਾਂ -ਏ.ਐਚ.ਪੀ.ਪੀ.ਸੀ. (the Australian Health Protection Principal Committee) ਨੇ ਲਿਆ ਹੋਇਆ ਹੈ ਪਰੰਤੂ ਰਾਜ ਸਰਕਾਰਾਂ ਆਪਸੀ ਸਹਿਮਤੀ ਪ੍ਰਗਟ ਕਰਨ ਤਾਂ ਨਿਯਮ ਨੂੰ ਹੁਣ ਹਟਾਇਆ ਵੀ ਜਾ ਸਕਦਾ ਹੈ। ਕਿਉਂਕਿ ਇਹ ਨਹੀਂ ਹੋ ਸਕਦਾ ਕਿ ਕਿਸੇ ਰਾਜ ਵਿੱਚ ਇਹ ਨਿਯਮ ਲਾਗੂ ਰਹੇ ਅਤੇ ਕਿਸੇ ਰਾਜ ਵਿੱਚ ਇਸਤੋਂ ਛੋਟ ਮਿਲ ਜਾਵੇ।

Install Punjabi Akhbar App

Install
×