ਮੈਲਬੋਰਨ ਵਿੱਚ ਸਿਡਨੀ ਤੋਂ ਫਲਾਈਟ ਆਉਣ ਨਾਲ ਹੋ ਰਿਹਾ ਪਰਵਾਰਾਂ ਦਾ ਮਿਲਣ

(ਦ ਏਜ ਮੁਤਾਬਿਕ) ਬੀਤੇ 4 ਮਹੀਨੇ ਤੋਂ ਕਰੋਨਾ ਦੀ ਆਪਦਾ ਕਾਰਨ, ਬੰਦ ਪਏ ਮੈਲਬੋਰਨ ਅਤੇ ਸਿਡਨੀ ਦੇ ਹਵਾਈ ਅੱਡਿਆਂ ਕਾਰਨ ਕਈ ਪਰਵਾਰ ਜਿੱਥੇ ਸੀ ਉਥੇ ਹੀ ਰਹਿ ਗਏ ਸਨ ਅਤੇ ਹੁਣ ਫਲਾਈਟਾਂ ਦੇ ਦੋਬਾਰਾ ਤੋਂ ਸ਼ੁਰੂ ਹੋਣ ਕਾਰਨ ਅੱਜ ਸਵੇਰੇ ਸਿਡਨੀ ਤੋਂ ਫਲਾਈਟ ਮੈਲਬੋਰਨ (ਕਾਂਟਾਜ਼ ਕਿਊ ਐਫ 401 ਸਵੇਰੇ 7:25 ਤੇ) ਅਜਿਹੇ ਹੀ ਵਿਛੜੇ ਪਰਵਾਰਾਂ ਦੇ ਮੈਂਬਰਾਂ ਨੂੰ ਲੈ ਕੇ ਪਹੁੰਚੀ ਤਾਂ ਸੈਂਕੜੇ ਹੀ ਪਰਵਾਰਾਂ ਦੇ ਆਪਸੀ ਮਿਲਾਪ ਵੇਲੇ ਮਾਹੌਲ ਕਾਫੀ ਭਾਵੁਕ ਹੋ ਗਿਆ। ਅੱਜ ਸਿਡਨੀ ਤੋਂ ਪਹੁੰਚਣ ਵਾਲੀਆਂ 38 ਫਲਾਈਟਾਂ ਜਿਹੜੀਆਂ ਕਿ ਅੱਧੀਆਂ ਸੀਟਾਂ ਉਪਰ ਹੀ ਸਵਾਰੀਆਂ ਨੂੰ ਲੈ ਕੇ ਆ ਰਹੀਆਂ ਹਨ, ਸੈਂਕੜੇ ਹੀ ਅਜਿਹੇ ਪਰਵਾਰਾਂ ਨੂੰ ਅੱਜ ਮਿਲਾਉਣਗੀਆਂ ਅਤੇ ਹਾਲੇ ਥੋੜ੍ਹਾ ਸਮਾਂ ਹੋਰ ਲੱਗੇਗਾ ਇਨ੍ਹਾਂ ਨੂੰ ਆਪਣੇ ਪੂਰੇ ਸ਼ਡਿਊਲ ਵਿੱਚ ਆਉਣ ਵਾਸਤੇ ਕਿਉਂਕਿ ਇਸ ਕਰੋਨਾ ਬਿਮਾਰੀ ਤੋਂ ਪਹਿਲਾਂ ਰੁਟੀਨ ਦੀਆਂ 150 ਤੋਂ ਵੀ ਵੱਧ ਫਲਾਈਟਾਂ ਮੈਲਬੋਰਨ ਅਤੇ ਸਿਡਨੀ ਵਿਚਾਲੇ ਹਰ ਰੋਜ਼ ਉਡਾਣ ਭਰਦੀਆਂ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਫਲਾਈਟਾਂ ਰਾਹੀਂ ਬਾਹਰੀ ਦੇਸ਼ਾਂ ਤੋਂ ਫਸੇ ਹੋਏ ਲੋਕ ਆਪਣੇ ਘਰਾਂ ਨੂੰ ਮੁੜ ਰਹੇ ਹਨ ਅਤੇ ਇਨ੍ਹਾਂ ਵਿੱਚ ਤਾਂ ਕਈ ਬੱਚੇ ਵੀ ਅਜਿਹੇ ਹਨ ਜਿਨ੍ਹਾਂ ਨੇ ਤਕਰੀਬਨ 18 ਮਹੀਨਿਆਂ ਬਾਅਦ ਆਪਣੇ ਮਾਪਿਆਂ ਦੀ ਗੋਦ ਦਾ ਆਨੰਦ ਮਾਣਿਆ ਹੈ। ਕਈ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਥਾਈਲੈਂਡ ਤੋਂ ਇੱਥੇ ਪਹੁੰਚਣ ਵਾਸਤੇ 15,000 ਡਾਲਰਾਂ ਦੀ ਰਕਮ ਵੀ ਖਰਚੀ ਹੈ ਅਤੇ ਹੁਣ ਆਪਣੇ ਘਰ ਪਹੁੰਚੇ ਹਨ। ਮੈਲਬੋਰਨ ਏਅਰਪੋਰਟ ਦੇ ਸੀ.ਈ.ਓ. ਲਾਇਲ ਸਟ੍ਰੈਂਬੀ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ ਕਿਉਂਕਿ ਕਈ ਮਹੀਨਿਆਂ ਬਾਅਦ ਕਰਮਚਾਰੀਆਂ ਨੇ ਏਅਰਪੋਰਟ ਉਪਰ ਆਪਣੀ ਹਾਜ਼ਰੀ ਭਰੀ ਹੈ ਅਤੇ ਹਰ ਤਰਫ਼ ਇੱਕ ਖ਼ੁਸ਼ੀ ਦਾ ਮਾਹੌਲ ਹੈ।

Install Punjabi Akhbar App

Install
×