21 ਸਾਲਾ ਫੀਜ਼ੀ ਇੰਡੀਅਨ ਔਰਤ ਨੂੰ 1 ਸਾਲਾ ਬੱਚੀ ਦੀ ਮੌਤ ਲਈ 5 ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਗਈ

NZ PIC 15 Dec-1
(ਸ਼ਆਲ ਉਪਾਸ਼ਨਾ ਸਾਮੀ ਜਿਸ ਨੂੰ 5 ਸਾਲ ਜ਼ੇਲ੍ਹ ਦੀ ਸਜ਼ਾ ਹੋਈ)

ਔਕਲੈਂਡ – ਜਦੋਂ ਤੁਸੀਂ ਪੈਸੇ ਬਦਲੇ ਕੰਮ ਕਰਦੇ ਹੋ ਜਾਂ ਨੌਕਰੀ ਕਰਦੇ ਹੋ ਤਾਂ ਇਖਲਾਕੀ ਫਰਜ਼ ਬਣਦਾ ਹੈ ਕਿ ਉਸਨੂੰ ਧਿਆਨ ਦੇ ਨਾਲ ਸੁਰੱਖਿਅਤ ਤਰੀਕੇ ਨਾਲ ਕੀਤਾ ਜਾਵੇ, ਪਰ ਕਈ ਵਾਰ ਅਜਿਹਾ ਨਹੀਂ ਹੁੰਦਾ, ਜਿਸ ਕਰਕੇ ਲੈਣੇ ਦੇ ਦੇਣੇ ਪੈ ਜਾਂਦੇ ਹਨ।  ਇਕ ਅਜਿਹੀ ਹੀ ਘਟਨਾ ਵਿਚ 21 ਸਾਲਾ ਔਰਤ ਨੂੰ 5 ਸਾਲ ਦੀ ਮਾਣਯੋਗ ਅਦਾਲਤ ਨੇ ਅੱਜ ਸੁਣਾਈ। ਘਟਨਾ 6 ਜਨਵਰੀ 2015 ਦੀ ਹੈ। ਫੀਜ਼ੀ ਇੰਡੀਅਨ ਮੂਲ ਦੀ ਇਕ ਔਰਤ ‘ਸ਼ਿਆਲ ਉਪਾਸ਼ਨਾ ਸਾਮੀ’ ਜਿਸ ਦੀ ਉਮਰ ਉਸ ਵੇਲੇ 18 ਕੁ ਸਾਲ ਸੀ ਅਤੇ ਉਹ ਆਪ ਵੀ ਪੰਜ ਮਹੀਨਿਆਂ ਦੀ ਗਰਭਵਤੀ ਸੀ, ਬੇਬੀ ਸਿਟਰ ਵਜੋਂ ਬੱਚੀ ‘ਆਲਿਆਹ ਐਸ਼ਲਨ ਚੰਦ’ ਦੀ ਦੇਖਭਾਲ ਦਾ ਕੰਮ ਕਰਦੀ ਸੀ। ਇਹ ਔਰਤ ਉਸ ਵੇਲੇ ਫੀਜ਼ੀ ਤੋਂ ਨਵੀਂ-ਨਵੀਂ ਆਈ ਸੀ ਅਤੇ ਇਕੱਲੀ ਹੋਣ ਕਰਕੇ ਪ੍ਰੇਸ਼ਾਨ ਰਹਿੰਦੀ ਹੁੰਦੀ ਸੀ। ਉਹ ਬੇਬੀ ਸਿਟਰ ਵਜੋਂ ਇਕੱਲੀ ਹੀ ਇਸ ਬੱਚੇ ਨਾਲ ਕਾਫੀ ਸਮਾਂ ਬਿਤਾਉਂਦੀ ਹੁੰਦੀ ਸੀ। ਇਸਦੇ ਅਦਾਲਤ ਨੂੰ ਦਿੱਤੇ ਬਿਆਨ ਅਨੁਸਾਰ ਕਿ ਉਸਨੇ ਬੱਚੇ ਨੂੰ ਸੋਫੇ ਉਤੇ ਸੁਲਾ ਦਿੱਤਾ ਅਤੇ ਆਪ ਰਸੋਈ ਵਿਚ ਕੰਮ ਕਰਨ ਲੱਗੀ। ਜਦੋਂ ਬੱਚਾ ਉਠਿਆ ਤਾਂ ਉਹ ਸੋਫੇ ਤੋਂ ਡਿਗ ਗਿਆ ਜਿਸ ਕਾਰਨ ਉਸਦੇ ਸਿਰ ਵਿਚ ਸੱਟ ਲੱਗੀ। ਇਹ ਬੱਚਾ ਅਗਲੇ ਦਿਨ ਹਸਪਤਾਲ ਜਾ ਕੇ ਦਮ ਤੋੜ ਗਿਆ ਸੀ। ਨਵੰਬਰ ਮਹੀਨੇ ਜਿਊਰੀ ਨੇ ਫੈਸਲਾ ਦਿੱਤਾ ਕਿ ਬੱਚਾ ਸਿਰਫ ਇਸ ਮਹਿਲਾ ਦੀ ਅਣਗਹਿਲੀ ਕਾਰਨ ਮਰਿਆ ਹੈ ਜਿਸ ਕਰਕੇ ਕਤਲ ਦਾ ਕੇਸ ਬਣਦਾ ਹੈ। ਜਿਸ ਸੋਫੇ ਤੋਂ ਇਬ ਬੱਚੀ ਡਿਗੀ ਉਸਦੀ ਕਾਰਪੈਟ ਤੋਂ ਉਚਾਈ ਸਿਰਫ 35 ਮਿਲੀਮੀਟਰ ਹੀ ਸੀ, ਜੋ ਕਿ ਸ਼ੱਕ ਪਾਉਂਦੀ ਸੀ। ਅੱਜ ਅਦਾਲਤ ਨੇ ਇਸ ਸਬੰਧ ਵਿਚ ਆਪਣਾ ਫੈਸਲਾ ਸੁਣਾਉਂਦਿਆਂ ਇਸ ਔਰਤ ਨੂੰ 5 ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਹੈ।

Install Punjabi Akhbar App

Install
×