ਦਿੱਲੀ ਦੀ ਇਕ ਅਦਾਲਤ ਨੇ ਕਾਮਨਵੈਲਥ ਸਟਰੀਟ ਲਾਈਟ ਘਪਲੇ ਦੇ ਪੰਜ ਦੋਸ਼ੀਆਂ ਨੂੰ ਅੱਜ ਸਜਾ ਸੁਣਾਈ ਗਈ। ਇਨ੍ਹਾਂ ਵਿਚੋਂ ਮੁੱਖ ਦੋਸ਼ੀ ਟੀ.ਪੀ. ਸਿੰਘ ਨੂੰ 6 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ, ਉਥੇ ਹੋਰ ਚਾਰ ਦੋਸ਼ੀਆਂ ਨੂੰ 4 ਸਾਲ ਜੇਲ੍ਹ ਦੀ ਸਜ਼ਾ ਭੁਗਤਣੀ ਹੋਵੇਗੀ। ਸੀ.ਬੀ.ਆਈ. ਦੇ ਸਪੈਸ਼ਲ ਜੱਜ ਬ੍ਰਿਜੇਸ਼ ਗਰਗ ਨੇ ਮਿਉਨਿਸੀਪਲ ਕਾਰਪੋਰੇਸ਼ਨ ਦੇ ਉਦੋਂ ਦੇ ਸੁਪਰਡੈਂਟ ਇੰਜੀਨੀਅਰ ਡੀ.ਕੇ. ਸੁਗਾਨ, ਕਾਰਜਕਾਰੀ ਇੰਜੀਨੀਅਰ ਓ.ਪੀ.ਮਲਹੋਤਰਾ, ਅਤੇ ਅਕਾਉਂਟੈਂਟ ਰਾਜੂ ਵੀ ਅਤੇ ਟੈਂਡਰ ਕਲਰਕ ਗੁਰਚਰਨ ਸਿੰਘ ਨੂੰ ਸਜਾ ਸੁਣਾਈ।