ਨਿਊ ਸਾਊਥ ਵੇਲਜ਼ ਵਿੱਚ ਗੈਰ-ਕਾਨੂੰਨੀ ਮੱਛੀਆਂ ਫੜਨ ਵਾਲਿਆਂ ਨੂੰ ਜੁਰਮਾਨਿਆਂ ਦੀ ਤਾਦਾਦ ਵਿੱਚ ਭਾਰੀ ਵਾਧਾ

ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਭਰ ਵਿੱਚ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਮੱਛੀ ਫੜਨ ਵਾਲਿਆਂ ਨੂੰ ਜੁਰਮਾਨਿਆਂ ਦਾ ਤਾਦਾਦ ਵਿੱਚ ਕਾਫੀ ਵਾਧਾ ਦਿਖਾਈ ਦੇ ਰਿਹਾ ਹੈ ਕਿਉਂਕਿ ਆਂਕੜੇ ਦਰਸਾਉਂਦੇ ਹਨ ਕਿ ਸਾਲ 2020 ਦੌਰਾਨ 3172 ਅਜਿਹੇ ਲੋਕਾਂ ਨੂੰ ਜੁਰਮਾਨੇ ਕੀਤੇ ਗਏ ਸਨ ਜੋ ਕਿ ਸਾਲ 2019 ਵਿੱਚ 2782 ਅਤੇ ਸਾਲ 2018 ਵਿੱਚ 2230 ਹੀ ਸਨ।
ਉਨ੍ਹਾਂ ਕਿਹਾ ਕਿ ਫਿਸ਼ਰੀਜ਼ ਮੈਨੇਜਮੈਂਟ ਐਕਟ 1994 ਇੱਕ ਅਜਿਹਾ ਕਾਨੂੰਨ ਹੈ ਜੋ ਕਿ ਅਜਿਹੇ ਸੌਮਿਆਂ ਦੀ ਰੱਖਿਆ ਕਰਦਾ ਹੈ ਅਤੇ ਇਸ ਦੇ ਨਾਲ ਹੀ ਐਬੋਰਿਜਨਲ ਲੋਕਾਂ ਦੇ ਰਿਵਾਇਤੀ ਹੱਕਾਂ ਦੀ ਵੀ ਫਰਮਾਨੀ ਕਰਦਾ ਹੈ ਅਤੇ ਅਜਿਹੇ ਬਹੁਤ ਸਾਰੇ ਵਿਅਕਤੀ ਹਨ ਜੋ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਮੱਛੀਆਂ ਫੜ੍ਹਦੇ ਹਨ ਪਰੰਤੂ ਕੁੱਝ ਕੁ ਲੋਕ ਅਜਿਹੇ ਵੀ ਹਨ ਜੋ ਕਿ ਕਾਨੂੰਨ ਦੀ ਉਲੰਘਣਾ ਕਰਦੇ ਹਨ ਅਤੇ ਫੇਰ ਪ੍ਰੇਸ਼ਾਨੀਆਂ ਉਠਾਉਂਦੇ ਹਨ।
ਅਜਿਹੇ ਲੋਕਾਂ ਨੂੰ ਤਾਕੀਦ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਅਜਿਹੇ ਕੰਮ ਕਰਨ ਨਹੀਂ ਤਾਂ ਕਿਸੇ ਹਾਲਤ ਵਿੱਚ ਵੀ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks