
ਆਸਟ੍ਰੇ਼ਲੀਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਆਸਟ੍ਰੇਲੀਆਈ ਸੀਕਰੇਟ ਇੰਟੈਲਿਜੈਂਸ ਸਰਵਿਸ (Australian Secret Intelligence Service (ASIS)) ਦੀ ਮੁਖੀ ਇੱਕ ਮਹਿਲਾ ਨੂੰ ਬਣਾਇਆ ਗਿਆ ਹੈ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਵਿਦੇਸ਼ ਮੰਤਰੀ ਪੋਨੀ ਵੌਂਗ ਨੇ ਇਸ ਜਾਣਕਾਰੀ ਨੂੰ ਐਲਾਨਦੇ ਹੋਏ ਕਿਹਾ ਹੈ ਕਿ ਏ.ਐਸ.ਆਈ.ਓ. (Australian Security Intelligence Organisation (ASIO)) ਦੀ ਸਾਬਕਾ ਡਾਇਰੈਕਟਰ ਜਨਰਲ, ਹਾਰਟਲੈਂਡ ਆਪਣਾ ਉਕਤ ਪਦਭਾਰ ਅਗਲੇ ਸਾਲ ਫਰਵਰੀ ਦੇ ਮਹੀਨੇ ਵਿੱਚ ਸੰਭਾਲ ਲੈਣਗੇ।
ਹਾਰਟਲੈਂਡ ਨੇ ਇਸ ਅਵਸਰ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਗੱਲ ਦਾ ਉਨ੍ਹਾਂ ਨੂੰ ਮਾਣ ਹੈ ਕਿ ਫੈਡਰਲ ਸਰਕਾਰ ਵੱਲੋਂ ਉਨ੍ਹਾਂ ਨੂੰ ਉਕਤ ਏਜੰਸੀ ਦਾ 13ਵਾਂ ਡਾਇਰੈਕਟਰ ਜਨਰਲ ਥਾਪਿਆ ਗਿਆ ਹੈ ਅਤੇ ਦੇਸ਼ ਖਾਤਰ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸਨੂੰ ਪੂਰੀ ਤਰ੍ਹਾਂ ਸੰਵਿਧਾਨ ਦੇ ਘੇਰੇ ਵਿੱਚ ਰਹਿੰਦਿਆਂ ਪੂਰਾ ਕਰਨਗੇ।