ਆਪਣੀ ਪਹਿਲੀ ਵੈੱਬ ਸੀਰੀਜ਼ ‘ਹੋਮ’ ਲਈ ਸਖਤ ਮਿਹਨਤ ਕਰ ਰਹੀ ਹੈ ਸੁਪ੍ਰਿਆ

Supriya Pilgaonkar

ਮਨੋਰੰਜਨ ਜਗਤ ‘ਚ ਵੈੱਬ ਸੀਰੀਜ਼ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਸਭ ਲੋਕ ਹੁਣ ਡਿਜੀਟਲ ਹੋ ਗਏ ਹਨ, ਉੱਥੇ ਹੀ ਸਾਡੀ ਟੀ. ਵੀ. ਇੰਡਸਟਰੀ ਕਿੱਥੇ ਪਿਛੇ ਰਹਿਣ ਵਾਲੀ ਹੈ। ਇਹ ਕਹਾਣੀਆਂ ਆਉਂਦੀਆਂ ਤਾਂ ਐਪੀਸੋਡ ‘ਚ ਹੀ ਹਨ ਪਰ ਇਹ ਸਭ ਐਪੀਸੋਡ ਤੁਸੀਂ ਇੰਟਰਨੈੱਟ ‘ਤੇ ਦੇਖਦੇ ਹੋ। ਇਸ ਸੀਰੀਜ਼ ‘ਚ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਸੁਪ੍ਰਿਯਾ ਪਿਲਗਾਂਵਕਰ ਦਾ ਨਾਂ ਜੁੜ ਚੁਕਿਆ ਹੈ। ਜੀ ਹਾਂ, ਤੁਸੀਂ ਸੁਪ੍ਰਿਯਾ ਨੂੰ ਏਕਤਾ ਕਪੂਰ ਅਤੇ ਹਬੀਬ ਫੈਜ਼ਲ ਦੀ ਵੈੱਬ ਸੀਰੀਜ਼ ‘ਹੋਮ’ ‘ਚ ਦੇਖੋਗੇ।

ਹਬੀਬ ਫੈਜ਼ਲ ਤਾਂ ਸਭ ਕੁਝ ਜਾਣਦੇ ਹਨ, ਜੋ ਫਿਲਮ ‘ਇਸ਼ਕਜਾਦੇ’, ‘ਦੋ ਦੁਨੀ ਚਾਰ’ ਅਤੇ ‘ਦਾਵਤ ਏ ਇਸ਼ਕ’ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਉੱਥੇ ਹੀ ਹੁਣ ਉਹ ਵੈੱਬ ਸੀਰੀਜ਼ ਰਾਹੀਂ ਡਿਜੀਟਲ ਵਰਲਡ ‘ਚ ਹੱਥ ਅਜਮਾਉਣ ਦੀ ਕੋਸ਼ਿਸ਼ ਕਰ ਰਹ ਹਨ। ਇਹ ਵੈੱਬ ਸੀਰੀਜ਼ ਅਗਸਤ ਦੇ ਆਖਰੀ ਹਫਤੇ ਰਿਲੀਜ਼ ਕੀਤੀ ਜਾਵੇਗੀ। ਇਸ ਵੈੱਬ ਸੀਰੀਜ਼ ਦੀ ਕਹਾਣੀ ਹਰੇਕ ਭਾਰਤੀ ਦੇ ਦਿਲ ਨੂੰ ਛੂਹ ਲਵੇਗੀ। ਇਹ ਹਰ ਉਸ ਵਿਅਕਤੀ ਦੇ ਦਿੱਲ ਨੂੰ ਹਿਲਾ ਕੇ ਰੱਖ ਦੇਵੇਗੀ ਜੋ ਆਪਣਾ ਘਰ ਲੈਣ ਦਾ ਸੁਪਨਾ ਦੇਖਦੇ ਹਨ।

ਜਾਣਕਾਰੀ ਮੁਤਾਬਕ ‘ਹੋਮ’ ਇਕ ਆਮ ਵਿਅਕਤੀ ਦੀ ਕਹਾਣੀ ਹੈ ਅਤੇ ਸੁਪ੍ਰਿਆ ਦੇ ਕਿਰਦਾਰ ਨੂੰ ਸਕੂਟਰ ਚਲਾਉਂਦੇ ਦਿਖਾਇਆ ਗਿਆ ਹੈ। ਸੁਪ੍ਰਿਆ ਨੇ ਇਸ ਲਈ ਸਕੂਟਰ ਚਲਾਉਣਾ ਸਿਖਿਆ ਤਾਂ ਜੋ ਉਸ ਦਾ ਕਿਰਦਾਰ ਬਿਲਕੁਲ ਅਸਲ ਲੱਗੇ। ਸ਼ੂਟਿੰਗ ਦੌਰਾਨ ਉਹ ਇਕ ਘਟਨਾ ਦਾ ਸ਼ਿਕਾਰ ਹੋਈ, ਜਿਸ ਵਜ੍ਹਾ ਉਸ ਦੇ ਹੱਥ ‘ਤੇ ਸੱਟ ਲੱਗ ਗਈ ਸੀ। ਅਲਜੀ ਵਲੋਂ ਪ੍ਰੋਡਿਊਸ ਕੀਤੀ ਗਈ ਇਹ ਵੈੱਬ ਸੀਰੀਜ਼ ਇਕ ਸੱਚੀ ਘਟਨਾ ‘ਤੇ ਆਧਾਰਿਤ ਹੈ ਜੋ ਇਕ ਸੋਸਾਇਟੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਅਜਿਹੇ ਲੋਕਾਂ ਦੀ ਕਹਾਣੀ ਹੈ ਜੋ ਬਿਲਡਰ ਦੀ ਗਲਤੀ ਕਾਰਨ ਬੇਘਰ ਹੋ ਗਏ ਅਤੇ ਉਨ੍ਹਾਂ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਹੁੰਦੀ।

( ਗੁਰਪ੍ਰੀਤ ਕੌਰ)

gurpreet.kaur@spicebhasha.in

Install Punjabi Akhbar App

Install
×