ਨਿਊਜ਼ੀਲੈਂਡ ‘ਚ ਬਣੀ ਪਹਿਲੀ ਤਾਮਿਲ ਫਿਲਮ ‘ਸੀਮੇਧੂ ਪੋਲਾਮਾ’ ਇਸ ਸ਼ੁੱਕਰਵਾਰ ਨੂੰ ਹੋਵੇਗੀ ਰਿਲੀਜ਼ੀ

NZ PIC 18 Feb-2
ਨਿਊਜ਼ੀਲੈਂਡ ਦੇ ਵਿਚ ਜਿੱਥੇ ਕਈ ਬਾਲੀਵੁੱਡ ਫਿਲਮਾਂ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਹੁੰਦੀ ਰਹੀ ਹੈ ਉਥੇ ਹੁਣ ਪਹਿਲੀ ਵਾਰ ਇਕ ਤਾਮਿਲ ਫਿਲਮ ‘ਸੀਮੇਧੂ ਪੋਲਮਾ’ ਦੀ ਪੂਰੀ ਸ਼ੂਟਿੰਗ ਇਥੇ ਕੀਤੀ ਗਈ ਹੈ। ਤਾਮਿਲ ਮੂਲ ਦੇ ਇਕ ਜੋੜੇ ਸ੍ਰੀ ਸਸੀ ਨਾਮਬੀਸਨ ਅਤੇ ਉਨ੍ਹਾਂ ਦੀ ਪਤਨੀ ਡਾ. ਰੀਟਾ ਸਸੀਧਰਨ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਇਸ ਫਿਲਮ ਨੂੰ ਇੰਡੀਆ, ਮਲੇਸ਼ੀਆ, ਸਿੰਗਾਪੁ, ਡੁਬਈ, ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵਿਚ ਕੱਲ੍ਹ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਜੋੜਾ 1998 ਦੇ ਵਿਚ ਨਿਊਜ਼ੀਲੈਂਡ ਆਇਆ ਸੀ। ਇਸ ਫਿਲਮ ਦੀ ਸਟੋਰੀ ਇਕ ਪਿਆਰ ਦੀ ਕਹਾਣੀ ਹੈ। ਜਿਸ ਵਿਚ ਨੌਜਵਾਨ ਜੋੜਾ ਨਿਊਜ਼ੀਲੈਂਡ ਆਉਂਦਾ ਹੈ। ਮੁੱਖ ਭੂਮਿਕਾ ਹੀਰੋ ਵਿਨੈ ਨਾਇਕ ਅਤੇ ਹੀਰੋਇਨ ਮਧੂਰਿਮਾ ਬੈਨਰਜੀ ਨੇ ਨਿਭਾਈ ਹੈ। ਇਸ ਜੋੜੇ ਨੇ ਆਪਣਾ 8,80,000 ਦਾ ਘਰ ਗਿਰਵੀ ਰੱਖ ਕੇ ਲੋਨ ਲਿਆ ਅਤੇ ਫਿਲਮ ਦਾ ਨਿਰਮਾਣ ਕੀਤਾ।