ਨਿਊ ਸਾਊਥ ਵੇਲਜ਼ ਵਿੱਚ ਜਨਤਕ ਥਾਂਵਾਂ ਤੇ ਨਕਲੀ ਘਾਹ ਲਗਾਉਣ ਬਾਰੇ ਤਰਤੀਬਾਂ ਜਾਰੀ

ਪਲਾਨਿੰਗ ਅਤੇ ਜਨਤਕ ਥਾਂਵਾਂ ਦੇ ਮੰਤਰੀ ਰਾਬ ਸਟੋਕਸ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਵਿੱਚ ਜਨਤਕ ਥਾਂਵਾਂ ਉਪਰ ਇਸਤੇਮਾਲ ਹੋਣ ਵਾਲੀ ਨਕਲੀ ਘਾਹ (SYNTHETIC TURF) ਦੇ ਲਾਭ ਹਾਨੀਆਂ ਬਾਰੇ ਸਰਕਾਰ ਵੱਲੋਂ ਪਹਿਲੀ ਵਾਲੀ ਗਾਈਡਰਲਾਈਨਾਂ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਇਸ ਪ੍ਰਤੀ ਆਰਥਿਕ ਅਸਰਾਂ, ਲਾਭ, ਹਾਨੀਆਂ, ਇਸਤੇਮਾਲ ਆਦਿ ਲਈ ਸੀਮਾਵਾਂ, ਜਨ-ਜੀਵਨ ਅਤੇ ਵਾਤਾਵਰਣ ਉਪਰ ਇਸ ਦਾ ਅਸਰ, ਆਦਿ ਹਰ ਤਰ੍ਹਾਂ ਦੀਆਂ ਗੱਲਾਂ ਉਪਰ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਕਤ ਨਕਲੀ ਘਾਹ, ਨੂੰ ਕੁਦਰਤੀ ਘਾਹ ਨਾਲੋਂ ਜ਼ਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ ਪਰੰਤੂ ਇਸ ਬਾਰੇ ਵਿੱਚ ਹੋਰ ਖੋਜਾਂ ਜਾਰੀ ਹਨ ਅਤੇ ਸਿਹਤ ਆਦਿ ਉਪਰ ਇਸ ਦੇ ਪ੍ਰਭਾਵ ਲਈ ਲਗਾਤਾਰ ਖੋਜਾਂ ਕੀਤੀਆਂ ਜਾ ਰਹੀਆਂ ਹਨ।
ਰਿਪੋਰਟ ਰਾਹੀਂ ਕਿਹਾ ਗਿਆ ਹੈ ਕਿ ਇਸ ਬਾਰੇ ਵਿੱਚ ਹਰ ਤਰ੍ਹਾਂ ਦੀ ਮਹੱਤਵਪੂਰਨ ਜਾਣਕਾਰੀ ਆਦਿ ਸਥਾਨਕ ਕਾਂਸਲਾਂ ਨੂੰ ਦਿੱਤੀ ਜਾਵੇਗੀ ਅਤੇ ਜਨਤਕ ਥਾਂਵਾਂ ਉਪਰ ਇਸ ਦੇ ਉਪਯੋਗ ਅਤੇ ਸਾਂਭ ਸੰਭਾਲ ਵੀ ਇਸ ਜਾਣਕਾਰੀ ਵਿੱਚ ਸ਼ਾਮਿਲ ਹੈ; ਇਸ ਬਾਰੇ ਵਿੱਚ ਸਥਾਨਕ ਲੋਕਾਂ ਦੀ ਰਾਇ ਵੀ ਲਈ ਜਾ ਰਹੀ ਹੈ; ਮਨੁੱਖੀ ਸਿਹਤ, ਹੋਰ ਜੀਵਾਂ ਉਪਰ ਇਸ ਦਾ ਪ੍ਰਭਾਵ, ਵਾਤਾਵਰਣ ਉਪਰ ਇਸ ਦਾ ਪ੍ਰਭਾਵ, ਸਮਾਜਿਕ ਅਤੇ ਆਰਥਿਕ ਪੱਖ ਆਦਿ ਹਰ ਤਰਫ਼ ਤੇ ਸਰਕਾਰ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖ ਰਹੀ ਹੈ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×