ਅਮਰੀਕੀ ਫੌਜ ਦੇ ਪਹਿਲੇ ਸਿੱਖ ਕਰਨਲ ਡਾ: ਅਰਜਿੰਦਰਪਾਲ ਸਿੰਘ ਸੇਖੋਂ ਦਾ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ’ਚ ਦਿਹਾਂਤ

ਨਿਊਯਾਰਕ —ਬੀਤੀ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਚ’ ਰਹਿੰਦੇ ਅਮਰੀਕੀ ਫ਼ੋਜ ਚ’ ਰਹੇ ਪਹਿਲੇ ਸਿੱਖ ਕਰਨਲ  ਡਾ: ਅਰਜਿੰਦਰਪਾਲ ਸਿੰਘ ਸੇਖੋਂ  ਇਕ ਲੰਮੀ ਬਿਮਾਰੀ ਨਾਲ ਜੂਝਣ ਤੋਂ ਬਾਦ 11 ਅਪ੍ਰੈਲ 2021 ਨੂੰ ਅਮਰੀਕਾ ਚ’ ਅਕਾਲ ਚਲਾਣਾ ਕਰ ਗਏ। ਜਨਵਰੀ 20, 1949 ’ਚ ਜਿਲ੍ਹਾ ਅੰਮ੍ਰਿਤਸਰ ਦੇ ਰਈਆਂ ਨੇੜੇ ਪਿੰਡ ਵਡਾਲਾ ਕਲਾਂ ਚ’ ਜਨਮੇ ਪਹਿਲੇ ਸਿੱਖ ਕਰਨਲ ਡਾ: ਅਰਜਿੰਦਰਪਾਲ ਸਿੰਘ ਸੇਖੋ  ਦੇ ਅਕਾਲ ਚਲਾਣੇ ਬਾਰੇ ਇਹ ਜਾਣਕਾਰੀ ਅਮਰੀਕਾ ਦੇ ਸੂਬੇ ਮਿਸ਼ੀਗਨ  ਦੇ ਡੀਟਰੋਅਟ ਸ਼ਹਿਰ ਦੇ ਵਸਨੀਕ ਉਹਨਾਂ ਦੀ ਪਤਨੀ ਦੇ ਭਰਾ ਸ: ਗੁਰਮੀਤ ਸਿੰਘ ਸੰਧੂ ਨੇ ਸਾਂਝੀ ਕੀਤੀ। ਕਰਨਲ ਡਾ: ਅਰਜਿੰਦਰਪਾਲ ਸਿੰਘ ਸੇਖੋ ਆਪਣੀ ਪੜ੍ਹਾਈ ਪੂਰੀ ਕਰਕੇ ਸੰਨ 1973 ਵਿੱਚ ਅਮਰੀਕਾ ਆ ਗਏ ਸਨ। ਡਾ. ਸੇਖੋਂ ਨੇ ਅਮਰੀਕਾ ਚ’ ਉਚੇਰੀ ਪੜਾਈ ਕਰਕੇ ਇੰਟਰਨਲ ਮੈਡੀਸਨ ਪਲਮੋਨਰੀ ਦਾ ਸਪੈਸ਼ਲਿਸਟ ( ਫੇਫੜਿਆ ਦੇ ਮਾਹਿਰ ) ਡਾਕਟਰ ਦਾ ਮਾਣ ਪ੍ਰਾਪਤ ਕੀਤਾ ਅਤੇ ਸੇਖੋ ਦੀ ਯੋਗਤਾ ਦੇਖਦੇ ਹੋਏ ਉਹਨਾਂ ਨੂੰ ਅਮੈਰਿਕਨ ਕਾਲਜ ਆਪ ਫਿਜਿਸੀਅਨਲ , ਅਮੈਰਿਕਨ ਕਾਲਜ ਆਫ ਵੈਸਟ ਫਿਜਿਸੀਅਨਜ ਅਤੇ ਅਮੈਰਿਕਨ ਕਾਲਜ ਆਫ ਐਨਜੀੳਲੋਜੀ ਦੀ ਅਮਰੀਕਾ ਨੇ ਫੈਲੋਸਿਪ ਵੀ ਦਿੱਤੀ ਸੀ।ਕਰਨਲ ਡਾ: ਸੇਖੋ ਨੇ ਫ਼ੋਜ ਵਿੱਚ ਆਪਣੀ ਪੜਾਈ ਵੀ ਜਾਰੀ ਰੱਖੀ ਅਤੇ ਇੱਥੇ ਵੱਖ- ਵੱਖ ਖੇਤਰਾਂ ਚ’ ਨਾਮਣਾ ਖੱਟਿਆ ਅਤੇ ਉਹਨਾਂ ਨੇ ਸਰਜਨ ਦੀ ਗ੍ਰੈਜੂਏਸਨ ਦੀ ਡਿਗਰੀ ਯੂਐਸਏ ਆਰਮੀ ਸਕੂਲ ਏਵੀਏਸਨ ਮੈਡੀਕਲ ਤੋ ਪ੍ਰਾਪਤ ਕੀਤੀ।ਅਮਰੀਕੀ ਫ਼ੋਜ ਚ’ ਪਹਿਲੇ ਸਿੱਖ ਕਰਨਲ ਡਾ: ਸੇਖੋ ਨੇ ਅਮਰੀਕੀ ਫੌਜ ਵਿੱਚ ਵੀ ਰਹਿ ਕੇ ਵੀ ਖਾਲਸਾ ਸੱਜ ਕੇ ਆਪਣੀ ਸੇਵਾ ਨਿਭਾਈ ਸੀ। ਦੱਸਣਯੋਗ ਹੈ ਕਿ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਜਦ ਸਿੱਖ ਕੋਲੀਸ਼ਨ ਨੇ ਦਸਤਾਰਧਾਰੀ ਸਿੱਖਾਂ ਲਈ ਅਮਰੀਕੀ ਫੌਜ ਵਿੱਚ ਲੱਗੀ ਪਾਬੰਦੀ ਨੂੰ ਖਤਮ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਸੀ ਜਦੋ ਅਮਰੀਕਾ ਨੇ 1980 ਦੇ ਦਹਾਕੇ ਵਿੱਚ ਇਹ ਫੈਸਲਾ ਲਿਆ ਕਿ ਕੋਈ ਵੀ (ਕੇਸ ਜਾਂ ਦਾਹੜੀ) ਦੇ ਨਾਲ ਫੌਜ ਵਿੱਚ ਭਰਤੀ ਨਹੀਂ ਹੋ ਸਕਦਾ ਤਾਂ ਡਾ:  ਸੇਖੋਂ ਅਤੇ ਇਕ ਹੋਰ ਸਿੱਖ ਕਰਨਲ ਡਾ:  ਜੀ.ਬੀ. ਸਿੰਘ ਤੇ ਇਹ ਨਵੇਂ ਨਿਯਮ ਲਾਗੂ ਨਹੀਂ ਸੀ ਹੋਏ। ਇਹਨਾਂ ਨਿਯਮਾਂ ਕਰਕੇ ਅਮਰੀਕੀ ਫੌਜ ਵਿੱਚ ਸੰਨ  2006-2007  ਵਿੱਚ ਡਾਕਟਰੀ ਦੀ ਪੜਾਈ ਦੌਰਾਨ ਸ਼ਾਮਲ ਕੀਤੇ ਜਾਣ ਤੋਂ ਬਾਦ ਅੰਮ੍ਰਿਤਸਰ ਦੇ ਜੰਮਪਲ ਡਾ: ਤੇਜਦੀਪ ਸਿੰਘ ਰਤਨ  ਅਤੇ ਡਾ: ਕਮਲਦੀਪ ਸਿੰਘ ਕਲਸੀ ਨੂੰ 2009 ਵਿੱਚ ਪੜਾਈ ਖਤਮ ਕਰਨ ਤੋਂ ਬਾਦ ਵੀ ਕਿਹਾ ਗਿਆ ਕਿ ਇਹਨਾਂ ਨਿਯਮਾਂ ਕਾਰਨ ਤੁਹਾਨੂੰ ਆਪਣੇ ਕੇਸ਼ ਕਟਾਉਣੇ ਪੈਣਗੇ। ਜੇਕਰ ਨਹੀਂ ਕੱਟਦੇ ਤਾਂ ਫੋਜ ਦੀ ਡਿਉਟੀ ਨਹੀਂ ਸ਼ੁਰੂ ਕਰ ਸਕਦੇ। ਉਸ ਸੰਬੰਧੀ ਡਾ. ਸੇਖੋਂ  ਵੱਲੋਂ ਆਪਣਾ ਪੂਰਾ ਸਾਥ ਦੇਣ ਲਈ ਵਾਸ਼ਿੰਗਟਨ ਤੱਕ ਪਹੁੰਚ ਕੀਤੀ ਤੇ ਪਹੁੰਚੇ। ਅਮਰੀਕੀ ਸਰਕਾਰ ਨੇ ਫਿਰ ਕੁੱਝ ਮਹੀਨਿਆਂ ਬਾਦ ਇਹਨਾਂ ਦੋਨੋਂ ਨੌਜਵਾਨ ਡਾਕਟਰਾਂ ਲਈ ਇਸ ਪਾਬੰਦੀ ਨੂੰ ਖਤਮ ਕਰ ਦਿੱਤਾ ਅਤੇ ਕਰਨਲ ਡਾ:  ਸੇਖੋਂ ਦੀ ਫੋਜ ਵਿੱਚ ਸੇਵਾ ਇਕ ਅਹਿਮ ਯੋਗਦਾਨ ਸੀ।ਉਹ ਲੰਮੇ ਸਮੇਂ ਤੋਂ ਬਿਮਾਰ ਚਲੇ ਆਉਂਦੇ ਸਨ। ਉਨ੍ਹਾਂ ਦੀ ਫ਼ੇਫ਼ੜਿਆਂ ਦੀ ਨਾੜ (ਪਲਮੋਨਰੀ ਨਰਵ) ਕੰਮ ਨਹੀਂ ਸੀ ਕਰਦੀ ਜਿਸ ਕਰਕੇ ਉਹ ਸਿਰਫ  ਆਕਸੀਜਨ ਦੀ ਸਪੋਰਟ ਤੇ ਹੀ ਜਿਊਂਦੇ ਸਨ। ਅਤੇ ਉਹ ਗੱਲਬਾਤ ਵੀ ਨਹੀਂ ਸਨ ਕਰ ਸਕਦੇ। ਅਤੇ ਲਿਖ ਕੇ ਹੀ ਗੱਲ ਕਰਦੇ ਸਨ।  ਸੰਸਾਰ ਵਿਚ ਹਰ ਪ੍ਰਾਣੀ ਆਪਣੀ ਉਮਰ ਲਿਖਾ ਕੇ ਆਉਂਦਾ ਹੈ। ਅਸੀਂ ਜਿੱਥੇ ਪਰਿਵਾਰ ਦੇ ਦੁੱਖ ਵਿਚ ਸ਼ਾਮਲ ਹੁੰਦੇ ਹਾਂ, ਉੱਥੇ ਵਾਹਿਗੁਰੂ  ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।

Install Punjabi Akhbar App

Install
×