
ਬਿਤੇ ਦਿਨ ਸ਼ਨੀਵਾਰ ਨੂੰ ਗੁਰਦਵਾਰਾ ਸਾਹਿਬ ਬ੍ਰਿਸਬੇਨ ਵਿਖੇ ਹੋਇਆ ਪਹਿਲਾ ਰਾਗ ਰਤਨ ਕੀਰਤਨ ਸਮਾਗਮ। ਇਸ ਰਾਗ ਰਤਨ ਕੀਰਤਨ ਸਮਾਗਮ ਵਿੱਚ ਭਾਈ ਮਨਿੰਦਰ ਸਿੰਘ (ਹਜ਼ੁਰੀ ਰਾਗੀ ਸ਼੍ਰੀ ਦਰਬਾਰ ਸਾਹਿਬ) ਭਾਈ ਰਣਜੀਤ ਸਿੰਘ ,ਭਾਈ ਸੁਖਜਿੰਦਰ ਸਿੰਘ ਅਤੇ (ਰਾਗੀ-ਜਥਾ) ਤੇ ਭਾਈ ਸੰਦੀਪ ਸਿੰਘ ਦਿਲਰੂਬਾ ਵਜਾਣ ਲਈ ਵਿਸ਼ੇਸ਼ ਤੋਰ ਤੇ ਪੰਜਾਬ ਤੋਂ ਬ੍ਰਿਸਬੇਨ ਪਹੁੰਚੇ ਗੁਰੂ ਸਾਹਿਬਾਨਾਂ ਵੱਲੋਂ ਚਲਾਈ ਗਈ ਪੁਰਾਤਨ ਗੁਰਮਤਿ ਸੰਗੀਤ ਕੀਰਤਨ ਪ੍ਰੰਪਰਾ ਦੇ ਅੰਤਰਗਤਿ ਤੰਤੀ ਸਾਜ਼ ਨਾਲ ਗੁਰਦਵਾਰਾ ਸਾਹਿਬ ਬ੍ਰਿਸਬੇਨ ਵਿਖੇ ਸੰਗਤਾਂ ਨੂੰ ਨਿਹਾਲ ਕੀਤਾ। ਇਹ ਪ੍ਰੋਗਰਾਮ ਅਵੇਨਥੀਆ ਕਾਲਜ ਦੇ ਸਹਿਯੋਗ ਨਾਲ ਹੋਇਆਂ। ਇਸ ਮੋਕੇ ਅਵੇਨਥੀਆ ਕਾਲਜ ਤੋਂ ਜਤਿੰਦਰ ਸਿੰਘ ਵਿਰਕ, ਨੀਰੂ ਵਿਰਕ ਤੇ ਗੁਰਦਵਾਰਾ ਸਾਹਿਬ ਬ੍ਰਿਸਬੇਨ ਦੇ ਪ੍ਰਧਾਨ ਧਰਮਪਾਲ ਸਿੰਘ ਜੋਹਲ,ਮੀਤ ਪ੍ਰਧਾਨ ਸੁਖਦੇਵ ਸਿੰਘ ਵਿਰਕ, ਗੁਰਦੀਪ ਬੱਸਰਾ ,ਗੁਰਦੀਪ ਨਿੱਝਰਬ ਤੇ ਸੈਕਟਰੀ ਰਵੀ ਬਰਾੜ ਹਾਜ਼ਰ ਸਨ ਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰ ਸਮਾਗਮ ਦਾ ਆਨੰਦ ਲਿਆ ਤੇ ਸੰਗਤਾ ਨੇ ਪ੍ਰਬੰਧਕਾਂ ਨੂੰ ਇਸ ਤਰਾਂ ਦੇ ਪ੍ਰੋਗਰਾਮ ਕਰੋਦੇ ਰੇਹਨ ਲਈ ਕਿਹਾ ਤਾਂਜੋ ਵਿਦੇਸ਼ੀ ਬੱਚੇ ਤੇ ਨੌਜਵਾਨ ਪਿਹੜੀ ਂਆਪਣੇ ਪੁਰਾਤਨ ਸੰਗੀਤ ਕੀਰਤਨ ਪ੍ਰੰਪਰਾ ਨਾਲ ਜੂੜੇ ਰਹਿਨ।
ਹਰਪ੍ਰੀਤ ਸਿੰਘ ਕੋਹਲੀ
harpreetsinghkohli73@gmail.com