21 ਨੂੰ ਗੁਰਦਵਾਰਾ ਸਾਹਿਬ ਬ੍ਰਿਸਬੇਨ ਵਿਖੇ ਹੋਵੇਗਾ ਪਹਿਲਾ ਰਾਗ ਰਤਨ ਕੀਰਤਨ ਸਮਾਗਮ

IMG_9012 21 ਨੂੰ ਦਿਨ ਸ਼ਨੀਵਾਰ ਗੁਰਦਵਾਰਾ ਸਾਹਿਬ ਬ੍ਰਿਸਬੇਨ ਵਿਖੇ ਹੋਵੇਗਾ ਪਹਿਲਾ ਰਾਗ ਰਤਨ ਕੀਰਤਨ ਸਮਾਗਮ। ਇਸ ਰਾਗ ਰਤਨ ਕੀਰਤਨ ਦਰਬਾਰ ਵਿੱਚ ਭਾਈ ਮਨਿੰਦਰ ਸਿੰਘ (ਹਜ਼ੁਰੀ ਰਾਗੀ ਸ਼੍ਰੀ ਦਰਬਾਰ ਸਾਹਿਬ) ਗੁਰੂ ਸਾਹਿਬਾਨਾਂ ਵੱਲੋਂ ਚਲਾਈ ਗਈ ਪੁਰਾਤਨ ਗੁਰਮਤਿ ਸੰਗੀਤ ਕੀਰਤਨ ਪ੍ਰੰਪਰਾ ਦੇ ਅੰਤਰਗਤਿ ਤੰਤੀ ਸਾਜ਼ ਨਾਲ ਗੁਰਦਵਾਰਾ ਸਾਹਿਬ ਬ੍ਰਿਸਬੇਨ ਵਿਖੇ ਸੰਗਤਾਂ ਨੂੰ ਨਿਹਾਲ ਕਰਨ ਗੇ। ਇਹ ਪ੍ਰੋਗਰਾਮ ਅਵੇਨਥੀਆ ਕਾਲਜ ਦੇ ਸਹਿਯੋਗ ਨਾਲ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਜਾਣਕਾਰੀ ਅਵੇਨਥੀਆ ਕਾਲਜ ਤੋਂ ਜਤਿੰਦਰ ਸਿੰਘ ਵਿਰਕ, ਨੀਰੂ ਵਿਰਕ ਤੇ ਗੁਰਦਵਾਰਾ ਸਾਹਿਬ ਬ੍ਰਿਸਬੇਨ ਦੇ ਪ੍ਰਧਾਨ ਧਰਮਪਾਲ ਸਿੰਘ ਜੋਹਲ,ਮੀਤ ਪ੍ਰਧਾਨ ਸੁਖਦੇਵ ਸਿੰਘ ਵਿਰਕ ਤੇ ਸੈਕਟਰੀ ਰਵੀ ਬਰਾੜ ਵੱਲੋਂ ਸਾਂਝੇ ਤੋਰ ਤੇ ਦਿੱਤੀ ਗਈ ਤੇ ਸੰਗਤਾਂ ਨੂੰ ਹਾਜ਼ਰੀ ਭਰਨ ਦੀ ਅਪੀਲ ਕਿਤੀ ਗਈ।

 

 

 

 

 ਹਰਪ੍ਰੀਤ ਸਿੰਘ ਕੋਹਲੀ

harpreetsinghkohli73@gmail.com

Install Punjabi Akhbar App

Install
×