ਨਿਊਯਾਰਕ ’ਚ ਪਹਿਲੇ ਪੰਜਾਬੀ ਸਿੱਖ ਦੀ ਕੋਰੋਨਾਵਾਇਰਸ ਨਾਲ ਮੋਤ

ਨਿਊਯਾਰਕ,25 ਮਾਰਚ  -ਬੀਤੇਂ ਦਿਨ ਅਮਰੀਕਾ ਦੇ ਸੂਬੇ ਨਿਊਯਾਰਕ ਵਿੱਚ ਪਹਿਲੇ ਪੰਜਾਬੀ ਸਿੱਖ ਕੋਵਿਡ -19 ਨਾਲ ਮੋਤ ਹੋ ਜਾਣ ਦਾ ਜਾਣਕਾਰੀ  ਪ੍ਰਾਪਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਮੈਟਰੋਪੁਲੀਟਨ ਟਰਾਸਪੋਰੇਸ਼ਨ ਅਥਾਰਟੀ (ਐਮਟੀਏ ) ਦਾ ਇੱਕ ਕਰਮਚਾਰੀ ਸੀ ਜਿਸ ਦਾ ਨਾਂ ਮਹਿੰਦਰ ਸਿੰਘ ਦੱਸਿਆ ਜਾਂਦਾ ਹੈ ਉਸ ਦੀ ਮੌਤ ਕੋਵੀਡ -19 ਕੋਰੋਨਾਵਾਇਰਸ ਨਾਲ  ਹੋਈ ।ਜਿਸ ਦੀ ਮਸ਼ਹੂਰੀ ਕੋਰੋਨਾਵਾਇਰਸ ਵਜੋਂ ਜਾਣੀ ਜਾਂਦੀ ਹੈ। ਸ:ਮਹਿੰਦਰ ਸਿੰਘ ਐਮਟੀਏ ਵਿੱਚ ਇਕ ਇੰਜੀਨੀਅਰ ਸਨ ਅਤੇ ਰਿਚਮੰਡ ਹਿੱਲ ਨਿਊਯਾਰਕ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਬਤੌਰ ਪੰਜਾਬੀ ਸਕੂਲ ਪ੍ਰਿੰਸੀਪਲ ਵਜੋ ਵੀ ਆਪਣੀ ਸੇਵਾ ਨਿਭਾਉਂਦੇ ਸਨ। ਅਤੇ ਉਹ ਫਲੋਰਲ ਪਾਰਕ, ​​ਨਿਊਯਾਰਕ ਵਿਖੇਂ ਰਹਿੰਦਾ ਸੀ।ਲੰਘੇ ਵੀਰਵਾਰ ਨੂੰ ਮਹਿੰਦਰ ਸਿੰਘ ਕੋਰੋਨਾਵਾਇਰਸ ਨਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਿਸ ਨੂੰ ਸਥਾਨਕ ਹਸਪਤਾਲ ਵਿਖੇਂ ਲਿਜਾਇਆ  ਗਿਆ ਅਤੇ ਕੋਰੋਨਾਵਾਇਰਸ ਲਈ ਸਕਾਰਾਤਮਕ ਟੈਸਟ ਲਿਆ ਗਿਆ ਸੀ। ਉਸ ਦੀ ਉਮਰ 70 ਸਾਲ ਦੇ  ਕਰੀਬ ਸੀ। ਅਤੇ ਉਹ ਪਹਿਲਾ ਪੰਜਾਬੀ ਨਿਊਯਾਰਕ ਦਾ ਸਿੱਖ ਵਿਅਕਤੀ ਸੀ ਜਿਸ ਦੀ ਕੋਰੋਨਾਵਾਇਰਸ ਨਾਲ ਮੋਤ ਹੋ ਗਈ।