ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਵਲੋਂ ਪਹਿਲਾ ਪੰਜਾਬੀ ਕਵੀ ਦਰਬਾਰ

190423 melbourne kavi darbar PIC2

ਬੀਤੇ ਦਿਨੀਂ 19 ਅਪ੍ਰੈਲ 2019 ਨੂੰ ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਵਲੋਂ ਪਹਿਲਾ ਪੰਜਾਬੀ ਕਵੀ ਦਰਬਾਰ ਸੱਥ ਦੀ ਸੇਵਾਦਾਰ ਕੁਲਜੀਤ ਕੌਰ ਗ਼ਜ਼ਲ ਦੇ ਗ੍ਰਹਿ ਵਿਖੇ ਕਰਾਇਆ ਗਿਆ , ਇਸ ਪ੍ਰੋਗਰਾਮ ਦੌਰਾਨ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਭਾਰਤ ਦੇ ਕਵੀਆਂ ਨੇ ਆਪਣੀ ਰਚਨਾ ਰਾਹੀਂ ਰੰਗ ਬੰਨੇ , ਪ੍ਰੋਗਰਾਮ ਦੀ ਪ੍ਰਧਾਨਗੀ ਆਸਟ੍ਰੇਲੀਅਨ ਪੰਜਾਬੀ ਸੱਥ ਦੇ ਸਰਪ੍ਰਸਤ ਗਿਆਨੀ ਸੰਤੋਖ ਸਿੰਘ ਜੀ ਦੁਆਰਾ ਕੀਤੀ ਗਈ ਤੇ ਸਟੇਜ ਦੀ ਸੇਵਾ ਕਵਿੱਤਰੀ ਮਧੂ ਸ਼ਰਮਾ ਨੇ ਨਿਭਾਈ।

190423 melbourne kavi darbar MADHU SHRMA

ਪੰਜਾਬੀ ਸੱਥ ਮੈਲਬਰਨ ਦੇ ਸੰਚਾਲਕ ਬਿੱਕਰ ਬਾਈ ਜੀ ਨੇ ਸਭ ਦਾ ਸੁਆਗਤ ਕਰਦਿਆਂ ਸਾਰੇ ਹੀ ਹਾਜ਼ਰੀਨ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ , ਇਸ ਪ੍ਰੋਗਰਾਮ ਦੌਰਾਨ ਕੁਲਜੀਤ ਕੌਰ ਗ਼ਜ਼ਲ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਇਹ ਪਰਿੰਦੇ ਸਿਆਸਤ ਨਹੀਂ ਜਾਣਦੇ’ ਵੀ ਲੋਕ ਅਰਪਣ ਕੀਤਾ ਗਿਆ , ਹਾਜ਼ਰ ਹੋਣ ਵਾਲੇ ਲੇਖਕਾਂ ਤੇ ਬੁਧੀਜੀਵੀਆਂ ਦੇ ਨਾਮ ਇਸ ਤਰਾਂ ਹਨ : ਗਿਆਨੀ ਸੰਤੋਖ ਸਿੰਘ ਜੀ , ਹਰਪ੍ਰੀਤ ਸਿੰਘ ਤਲਵੰਡੀ ਖੁੰਮਣ, ਮਧੂ ਸ਼ਰਮਾ ,ਰਮਾਂ ਸੇਖੋਂ ,ਬਿਕਰਮਜੀਤ  ਸਿੰਘ ਸੇਖੋਂ, ਚੰਨ  ਅਮਰੀਕ , ਜੱਸੀ ਧਾਲੀਵਾਲ ,ਤੇਜਿੰਦਰ  ਭੰਗੂ ,ਕੇਵਲ ਸਿੰਘ ਸੰਧੂ , ਗੁਰਜੀਤ ਕੌਰ , ਨਿਊਜ਼ੀਲੈਂਡ ਤੋਂ ਪਰਮਜੀਤ  ਸਿੰਘ (ਸਨੀ ਸਿੰਘ), ਅਮਰੀਕ ਸਿੰਘ ਨਿਊਜ਼ੀਲੈਂਡ , ਪਰਮਿੰਦਰ  ਸਿੰਘ ਪਾਪਾਟੋਏਟੋਏ  ,ਪ੍ਰਵੇਸ਼  ਕਸ਼ਿਅਪ  ,ਹਰਜਿੰਦਰ  ਸਿੰਘ ਬਸਿਆਲਾ  ,ਰੁਪਿੰਦਰ ਸੋਜ਼ , ਜਿੰਦਰ ਮੈਲਬਰਨ ਤੋਂ ,ਬਿਕਰਮਜੀਤ  ਸਿੰਘ ਮਟਰਾਂ  ਨਿਊਜ਼ੀਲੈਂਡ, ਤੇ ਗਾਇਕ ਲੱਕੀ ਦਿਓ ਜੀ।

190423 melbourne kavi darbar

ਲੇਖਕਾਂ  ਨੇ ਅੱਧੀ ਰਾਤ ਤੱਕ ਮਹਿਫ਼ਿਲ ਜਮਾਈ ਰੱਖੀ ਤੇ ਸਭ  ਨੇ ਆਪੋ- ਆਪਣੀਆਂ ਰਚਨਾਵਾਂ ਨਾਲ ਸੱਥ ਵਿੱਚ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ।

190423 melbourne kavi darbar RAMAN SEKHON (1)
ਇਸ ਸ਼ਾਮ ਦੀ ਮਹਿਫ਼ਿਲ ਦੇ ਅੰਤ ਵਿੱਚ ਟੀਮ ਵੱਲੋਂ ਆਪਣੀ ਰਚਨਾ ਸੁਣਾਉਣ ਵਾਲੇ ਸਾਰੇ ਹੀ ਹਾਜਿਰ ਰਚਨਾਕਾਰਾਂ ਨੂੰ ਪੰਜਾਬੀ ਸੱਥ ਮੈਲਬਰਨ ਦਾ ਯਾਦ ਚਿੰਨ੍ਹ ਭੇਟਾ ਕੀਤਾ ਗਿਆ , ਕੁੱਲ ਮਿਲਾ ਕੇ ਪੰਜਾਬੀ ਸੱਥ ਮੈਲਬਰਨ ਦੀ ਇਹ ਸੱਥ ਕਾਮਯਾਬ ਹੋ ਨਿੱਬੜੀ।

Install Punjabi Akhbar App

Install
×