ਬਾਰਨਗਾਰੂ ਮੈਟਰੋ ਸਟੇਸ਼ਨ ਦੀ ‘ਪਹਿਲੀ ਦਿੱਖ’ ਹੋਈ ਜਾਰੀ

ਨਿਊ ਸਾਊਥ ਵੇਲਜ਼ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਸਿਡਨੀ ਮੈਟਰੋ ਸਟੇਸ਼ਨ ਦੀਆਂ ਪਹਿਲੀ ਦਿੱਖ ਦੀਆਂ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਨਵਾਂ ਬਾਰਨਗਾਰੂ ਮੈਟਰੋ ਸਟੇਸ਼ਨ ਧਰਤੀ ਤੋਂ 30 ਮੀਟਰ ਥੱਲੇ ਬਣਾਇਆ ਜਾ ਰਿਹਾ ਹੈ ਅਤੇ ਇਸ ਦਾ ਕੰਟ੍ਰੈਕਟ ਹੁਣ ਨਾਵੀ ਕੋਵ ਦੇ ਨਜ਼ਦੀਕ ਤੋਂ ਐਂਟਰੀ ਲਈ ਤਿਆਰ ਕਰਨ ਵਾਸਤੇ ਜਾਰੀ ਕਰ ਦਿੱਤਾ ਗਿਆ ਹੈ।
ਮੰਤਰੀ ਜੀ ਨੇ ਉਕਤ ਥਾਂ ਦਾ ਦੌਰਾ ਕੀਤਾ ਅਤੇ ਉਥੇ ਕੰਮ ਕਰ ਰਹੇ ਵਰਕਰਾਂ ਦੀ ਟੀਮ ਨਾਲ ਮੁਲਾਕਾਤ ਅਤੇ ਗੱਲਬਾਤ ਵੀ ਕੀਤੀ।
ਉਨ੍ਹਾਂ ਕਿਹਾ ਕਿ ਬੀਤੇ 2 ਸਾਲਾਂ ਤੋਂ ਚੱਲ ਰਹੇ ਇਸ ਕੰਮ ਤਹਿਤ, ਵਰਕਰਾਂ ਨੇ ਇੱਥੋਂ 650,000 ਟਨ ਮਿੱਟੀ ਅਤੇ ਪੱਥਰ ਨਿਕਾਲੇ ਹਨ ਜਿਨ੍ਹਾਂ ਦੀ ਤਾਦਾਦ ਇੰਨੀ ਕੁ ਹੈ ਕਿ 100 ਦੀ ਗਿਣਤੀ ਵਿੱਚ ਓਲੰਪਿਕ ਦੇ ਪੈਮਾਨੇ ਪਾਲੇ ਸਵਿਮਿੰਗ ਪੂਲਾਂ ਨੂੰ ਭਰਿਆ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਾਲ 2024 ਵਿੱਚ ਜਦੋਂ ਇਹ ਸਟੇਸ਼ਨ ਬਣ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ ਹੋਵੇਗਾ ਤਾਂ ਰੌਜ਼ ਹਿਲ ਤੋਂ ਲੋਕਾਂ ਨੂੰ ਬਾਰਨਗਾਰੂ ਵਿਖੇ ਮਹਿਜ਼ 44 ਮਿਨਟ ਦਾ ਹੀ ਸਮਾਂ ਲੱਗੇਗਾ, ਅਤੇ ਬੈਲਮੋਰ ਲਈ 26 ਮਿਨਟ ਅਤੇ ਐਪਿੰਗ ਤੋਂ 24 ਮਿਨਟ ਅਤੇ ਵਿਕਟੋਰੀਆ ਕਰੋਸ ਸਟੇਸ਼ਨ ਤੋਂ ਤਾਂ ਮਹਿਜ਼ 3 ਮਿਨਟ ਦਾ ਸਮਾਂ ਹੀ ਇੱਥੇ ਆਉਣ ਵਿੱਚ ਲੱਗੇਗਾ। ਇਸ ਨਾਲ ਲੋਕਾਂ ਨੂੰ ਫੈਰੀ ਹੱਬ ਅਤੇ ਹੋਰ ਕਮਰਸ਼ਿਅਲ ਥਾਵਾਂ ਨਾਲ ਸਿੱਧਾ ਰਾਬਤਾ ਕਾਇਮ ਹੋਵੇਗਾ ਅਤੇ ਨਾਲ ਹੀ ਵਿਨਯਾਰਡ ਅਤੇ ਮਾਰਟਿਲ ਪਲੇਸ ਸਟੇਸ਼ਨਾਂ ਉਪਰ ਭੀੜ ਵੀ ਘਟੇਗੀ।
ਇਸ ਸਮੇਂ ਇਸ ਪ੍ਰਾਜੈਕਟ ਉਪਰ 5,000 ਤੋਂ ਵੀ ਵੱਧ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰੌਜ਼ਗਾਰ ਮਿਲਿਆ ਹੋਇਆ ਹੈ ਅਤੇ ਜਦੋਂ ਤੱਕ ਇਹ ਪ੍ਰਾਜੈਕਟ ਪੂਰਾ ਹੋਵੇਗਾ ਤਾਂ 50,000 ਤੋਂ ਵੀ ਵੱਧ ਲੋਕ ਇਸ ਉਪਰ ਕੰਮ ਕਰ ਚੁਕੇ ਹੋਣਗੇ।
217 ਮਿਲੀਅਨ ਵਾਲੇ ਇਸ ਪ੍ਰਾਜੈਕਟ ਨੂੰ ਬੈਸਿਕਸ ਵੈਟਪੈਕ ਕੰਪਨੀ ਨੂੰ ਇਸਦੇ ਨਿਰਮਾਣ ਲਈ ਸੌਂਪਿਆ ਗਿਆ ਹੈ ਅਤੇ ਇਸ ਦੇ ਤਹਿਤ ਨਾਵੀ ਕੋਵ ਤੋਂ ਅਗਲੇ ਸਟੇਸ਼ਨ ਅਤੇ ਹਿਕਸਨ ਸੜਦ ਦਾ ਨਿਰਮਾਣ ਹੋਣਾ ਹੈ ਅਤੇ ਇਸ ਵਿੱਚ ਲੋਕਾਂ ਦੇ ਤੁਰਨ ਫਿਰਨ, ਸਾਈਕਲਾਂ ਵਾਲਿਆਂ ਦੀ ਸੁਰੱਖਿਆ, ਲਿਫਟਾਂ, ਐਸਕੇਲੇਟਰ ਆਦਿ ਸਭ ਸ਼ਾਮਿਲ ਹਨ।
ਨਾਵੀ ਕੋਵ ਉਪਰ ਨਵੀਂ ਹਿਕਸਨ ਰੋਡ ਦੇ ਨਿਰਮਾਣ ਦੇ ਨਾਲ ਨਾਲ -ਨਵੇਂ ਫੁੱਟ ਪਾਥ, ਦਰਖ਼ਤ, ਲਾਇਟਿੰਗ ਸਿਸਟਮ, ਬਾਈਕ ਪਾਰਕਿੰਗ, ਲੋਕਾਂ ਦੇ ਬੈਠਣ ਆਦਿ ਲਈ ਗਲੀਆਂ ਵਿੱਚਲਾ ਫਰਨੀਚਰ, ਅਤੇ ਇੱਕ ਸਾਈਕਲ ਚਲਾਉਣ ਵਾਸਤੇ ਵੱਖਰੀ ਲਿੰਕ ਰੋਡ ਵੀ ਬਣਾਈ ਜਾਵੇਗੀ।

Install Punjabi Akhbar App

Install
×