ਛੋਟੇ ਛੋਟੇ ਬੱਚਿਆਂ ਨੂੰ ਤੈਰਨਾ ਸਿਖਾਉਣ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 100 ਡਾਲਰਾਂ ਦੇ ਵਾਉਚਰ ਜਾਰੀ

ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਜਾਣ ਤੋਂ ਪਹਿਲਾਂ ਵਾਲੀ ਉਮਰ ਵਰਗ ਦੇ ਛੋਟੇ ਛੋਟੇ ਬੱਚੇ ਜੋ ਕਿ ਸਾਲ 2022 ਦੌਰਾਨ ਕਿੰਡਰਗਾਰਟਨ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ ਅਤੇ ਬੀਤੇ ਸਮੇਂ ਦੌਰਾਨ ਕੋਵਿਡ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਉਹ ਤੈਰਾਕੀ ਨਹੀਂ ਸਿੱਖ ਸਕੇ, ਉਨ੍ਹਾਂ ਲਈ ਦਿਸੰਬਰ ਦੀ 1 ਤਾਰੀਖ ਤੋਂ ਨਵੇਂ ਸੈਸ਼ਨ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਸ ਵਾਸਤੇ ਹਰ ਇੱਕ ਬੱਚੇ ਲਈ 100 ਡਾਲਰਾਂ ਦਾ ਵਾਉਚਰ ਜਾਰੀ ਕੀਤਾ ਗਿਆ ਹੈ ਜੋ ਕਿ ਤੈਰਾਕੀ ਦੀ ਸਿਖਲਾਈ ਆਦਿ ਨਹੀ ਖਰਚ ਕੀਤਾ ਜਾ ਸਕੇਗਾ।
ਖੇਡ ਮੰਤਰੀ ਨੈਟਲੀ ਵਾਰਡ ਨੇ ਕਿਹਾ ਕਿ ਸਰਕਾਰ ਦੇ ਉਕਤ ਪ੍ਰਾਜੈਕਟ ਰਾਹੀਂ ਸਰਕਾਰ ਅਗਲੇ ਦੋ ਸਾਲਾਂ ਵਿੱਚ 54 ਮਿਲੀਅਨ ਡਾਲਰਾਂ ਦਾ ਨਿਵੇਸ਼ ਕਰਨ ਜਾ ਰਹੀ ਹੈ ਅਤੇ ਇਸ ਨਾਲ ਉਕਤ ਬੱਚਿਆਂ ਦੇ ਮਾਪਿਆਂ ਦੀ ਮਾਲੀ ਸਹਾਇਤਾ ਵੀ ਹੋਵੇਗੀ।
ਡਿਜੀਟਲ ਅਤੇ ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਵੀ ਸਰਕਾਰ ਦੀ ਉਕਤ ਸਕੀਮ ਦਾ ਸਵਾਗਤ ਕੀਤਾ ਹੈ।

Install Punjabi Akhbar App

Install
×