ਕੁਈਨਜ਼ਲੈਂਡ ਵਿੱਚ ਤਿੰਨ ਦਿਨਾਂ ਦਾ ਲਾਕਡਾਊਨ -ਇੱਕ ਹਸਪਤਾਲ ਵਰਕਰ ਦੇ ਡੈਲਟਾ ਕਰੋਨਾ ਵਾਇਰਸ ਨਾਲ ਪੀੜਿਤ ਹੋਣ ਦੀ ਪੁਸ਼ਟੀ ਅਤੇ ਇਸ ਦੇ ਨਾਲ ਹੀ 2 ਹੋਰ ਮਾਮਲੇ ਵੀ ਦਰਜ

ਬ੍ਰਿਸਬੇਨ ਵਿਚਲੇ ਪ੍ਰਿੰਸ ਚਾਰਲਸ ਹਸਪਤਾਲ ਦੇ ਇੱਕ 19 ਸਾਲਾਂ ਦੀ ਮਹਿਲਾ ਵਰਕਰ ਨੂੰ ਕਰੋਨਾ ਦੇ ਡੈਲਟਾ ਵਾਇਰਸ ਸੰਸਕਰਣ ਨਾਲ ਪੀੜਿਤ ਹੋਣ ਦੇ ਮਾਮਲੇ ਤੋਂ ਬਾਅਦ ਕੁਈਨਜ਼ਲੈਂਡ ਵਿੱਚ ਅਹਿਤਿਆਦਨ ਦੱਖਣੀ-ਪੂਰਬੀ ਕੁਈਨਜ਼ਲੈਂਡ ਵਿਚਲੇ ਟਾਊਨਜ਼ਵਿਲੇ, ਮੈਗਨੈਟਿਕ ਅਤੇ ਪਾਮ ਆਈਲੈਂਡਜ਼ ਅਤੇ ਹੋਰ 11 ਸਥਾਨਕ ਸਰਕਾਰੀ ਖੇਤਰਾਂ ਵਿੱਚ ਤਿੰਨ ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਉਕਤ ਮਰੀਜ਼ ਵਿੱਚ ਡੈਲਟਾ ਵੇਰੀਐਂਟ ਦੀ ਪੁਸ਼ਟੀ ਹੋਈ ਹੈ। ਰਾਜ ਅੰਦਰ ਕੁੱਲ 3 ਕਰੋਨਾ ਦੇ ਮਾਮਲੇ ਦਰਜ ਹੋਏ ਹਨ ਅਤੇ ਸਭ ਪੁਰਾਣੇ ਮਾਮਲਿਆਂ ਨਾਲ ਹੀ ਸਬੰਧਤ ਹਨ।
ਮੈਗਨੈਟਿਕ ਆਈਲੈਂਡ ਦੇ 2500 ਵਸਨੀਕਾਂ ਨੂੰ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਉਣ ਦੀ ਤਾਕੀਦ ਕੀਤੀ ਗਈ ਹੈ ਅਤੇ ਪਾਮ ਆਈਲੈਂਡ ਜਿੱਥੇ ਕਿ ਇੰਡੀਜੀਨਸ ਲੋਕਾਂ ਦੀ ਬਹੁਤਾਤ ਹੈ, ਨੂੰ ਵੀ ਅਜਿਹੀਆਂ ਹੀ ਹਦਾਇਤਾਂ ਦਿੱਤੀਆਂ ਗਈਆਂ ਹਨ।
24 ਜੂਨ ਨੂੰ ਬ੍ਰਿਸਬੇਨ ਤੋਂ ਟਾਊਨਜ਼ਵਿਲੇ ਆਉਣ ਵਾਲੀ ਵਰਜਿਨ ਆਸਟ੍ਰੇਲੀਆ ਫਲਾਈਟ ਨੰਬਰ 369 ਅਤੇ 27 ਜੂਨ (ਐਤਵਾਰ) ਦੀ ਵਰਜਿਨ ਆਸਟ੍ਰੇਲੀਆ ਫਲਾਈਟ ਨੰਬਰ 374 ਨੂੰ ਵੀ ਕਰੋਨਾ ਕਾਰਨ ਸ਼ੱਕੀ ਐਲਾਨਿਆ ਗਿਆ ਹੈ।
ਬ੍ਰਿਸਬੇਨ ਵਿਚਲੀਆਂ ਸ਼ੱਕੀ ਥਾਂਵਾਂ ਵਿੱਚ ਪ੍ਰਿੰਸ ਚਾਰਲਸ ਹਸਪਤਾਲ, ਬ੍ਰਿਸਬੇਨ ਏਅਰ ਪੋਰਟ, ਸੈਂਡਗੇਟ ਦੇ ਵੂਲਵਰਥਸ ਅਤੇ ਇੱਕ ਸਥਾਨਕ ਜਿਮ ਵਾਲੀਆਂ ਥਾਂਵਾਂ ਆਦਿ ਸ਼ਾਮਿਲ ਹਨ।
ਉਕਤ ਇਲਾਕਿਆਂ ਵਾਲੇ ਲੋਕਾਂ ਨੂੰ ਸਿਰਫ ਜ਼ਰੂਰੀ ਕੰਮਾਂ ਆਦਿ ਲਈ ਹੀ ਘਰਾਂ ਵਿੱਚੋਂ ਨਿਕਲਣ ਦੀ ਆਗਿਆ ਦਿੱਤੀ ਗਈ ਹੈ।

Welcome to Punjabi Akhbar

Install Punjabi Akhbar
×
Enable Notifications    OK No thanks