ਦੁਆਬੇ ਦੇ ਪਹਿਲੇ ਫ੍ਰੀ ਡਾਇਲਸਿਸ ਯੂਨਿਟ ਦੀ ਸਰਕਾਰੀ ਹਸਪਤਾਲ ਕਰਤਾਰਪੁਰ ਰੋਡ, ਭੁਲੱਥ ਵਿਖੇਂ ਸ਼ੁਰੂਆਤ

ਭੁਲੱਥ —ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਗੁਰੂ ਨਾਨਕ ਦੇਵ ਜੀ ਫਰੀ ਡਾਇਲਸਿਸ ਯੂਨਿਟ ਦੀ  ਸਰਕਾਰੀ ਹਸਪਤਾਲ ਭੁਲੱਥ ਵਿੱਚ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਇਸ ਯੂਨਿਟ ਵਿਚ ਤਕਰੀਬਨ ਛੇ ਡਾਇਲਸਿਸ ਮਸ਼ੀਨਾਂ ਲੋੜਵੰਦ ਮਰੀਜਾ ਦੀ ਫ੍ਰੀ ਡਾਇਲਸਿਸ ਕਰਨ ਲਈ ਲਗਾਈਆਂ ਜਾਣੀਆ ਹਨ।ਫਿਲਹਾਲ ਤਿੰਨ ਡਾਇਲਸਿਸ ਨਾਲ ਸ਼ੁਰੂਆਤ ਕੀਤੀ ਗਈ। ਡਾ ਸੁਬੋਧ ਕਟਾਰੀਆ ( ਐਮ ਡੀ ਮੈਡੀਸਨ,  ਡਾਇਲਸਿਸ ਸਪੈਸ਼ਲਿਸਟ)ਨੇ ਜੋਆਨਿੰਗ ਕਰਦਿਆ ਡਾਇਲਸਿਸ ਯੂਨਿਟ ਨੂੰ ਲੋਕਾ ਦੇ ਭਲੇ ਲਈ ਚਲਾਉਣ ਦਾ ਵਿਸਵਾਸ਼ ਦੁਆਇਆ।  

ਡਾਇਲਸਿਸ ਕਰਾਉਣ ਵਾਲੇ ਮਰੀਜ ਸਰਕਾਰੀ ਹਸਪਤਾਲ ਵਿੱਚ ਆਪਣੀ ਫਾਈਲ ਬਣਵਾ ਕੇ ਸਰਕਾਰੀ ਲੈਬੋਰਟਰੀ ਤੋ ਆਪਣੇ ਬਲਡ ਆਦਿ ਟੈਸਟ ਕਰਵਾ ਕੇ ਆਪਣਾ ਫ੍ਰੀ ਡਾਇਲਸਿਸ ਕਰਵਾ ਸਕਦੇ ਹਨ।ਕਿਸੇ ਵੀ ਤਰਾ ਦੀ ਜਾਣਕਾਰੀ ਲੈਣ ਲਈ 01822509509 ਤੇ ਫੋਨ ਕਰ ਸਕਦੇ ਹੋ।ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੇਵਾ  ਸੋਸਾਇਟੀ ਨੂੰ ਹਰ ਕਿਸਮ ਦਾ ਸਹਿਯੋਗ ਦੇਣ ਲਈ ਕਮੇਟੀ ਮੈਂਬਰਾ ਡਾਕਟਰ ਸੁਰਿੰਦਰ ਕੱਕੜ,ਬਲਵਿੰਦਰ ਸਿੰਘ ਚੀਮਾ, ਸੁਰਿੰਦਰ ਸਿੰਘ ਲਾਲੀਆਂ, ਮੋਹਣ ਸਿੰਘ ਸਰਪੰਚ ਪਿੰਡ ਡਾਲਾ,ਅਤੇ ਸਮੂੰਹ ਇਲਾਕਾ ਨਿਵਾਸੀਆਂ ਵੱਲੋਂ ਸ: ਫਲਜਿੰਦਰ ਸਿੰਘ ਲਾਲੀਆ ( ਇਟਲੀ) ਅਤੇ ਹੋਰ ਇਲਾਕੇ ਦੇ ਐਨਆਰਆਈਜ ਵੀਰਾਂ ਦਾ ਇਲਾਕਾ ਨਿਵਾਸੀਆ ਦਾ ਤਹਿ ਦਿਲੋ ਧੰਨਵਾਦ ਕੀਤਾ।

Install Punjabi Akhbar App

Install
×