ਪਹਿਲੀ ਯੂਰਪੀ ਪੰਜਾਬੀ ਕਾਨਫਰੰਸ ਇਟਲੀ ਨੇ ਪਾਈਆਂ ਨਵੀਆਂ ਪੈੜਾਂ, ਬੱਚੇ ਅਤੇ ਮਾਪੇ ਰਹੇ ਇਸ ਕਾਨਫਰੰਸ ਦਾ ਮੁੱਖ ਆਕਰਸ਼ਣ

  • ਪੰਜਾਬੀ ਬੋਲੀ ਨੂੰ ਮੁੱਖ ਰੱਖ ਕੇ ਪੜੇ ਗਏ ਪਰਚੇ

EPC1ਇਟਲੀ — ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪਹਿਲੀ ਯੂਰਪੀ ਪੰਜਾਬੀ ਕਾਨਫਰੰਸ 2018-19 ਕੱਲ 1 ਸਤੰਬਰ ਨੂੰ ਇਟਲੀ ਦੇ ਜ਼ਿਲਾ ਬ੍ਰੇਸ਼ੀਆ ਵਿੱਚ ਕਰਵਾਈ ਗਈ। ਪ੍ਰਕਾਸ਼ ਸੋਹਲ ਤੇ ਹਰਬਿੰਦਰ ਸਿੰਘ ਧਾਲੀਵਾਲ ਨੇ ਸ਼ਮਾ ਰੌਸ਼ਨ  ਕੀਤੀ ਗਈ ਅਤੇ ਮੁੱਖ ਮਹਿਮਾਨ ਸੁੱਖੀ ਬਾਠ ਪੰਜਾਬ ਭਵਨ ਕੈਨੇਡਾ ਤੇ ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂਕੇ ਨੇ ਇਸ ਕਾਨਫਰੰਸ ਦਾ ਉਦਘਾਟਨ ਕੀਤਾ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਆਏ ਮਹਿਮਾਨਾਂ ਨੂੰ ਜੀ ਆਇਆ ਅਤੇ ਕਾਨਫਰੰਸ ਬਾਰੇ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਮੁੱਖ ਬੁਲਾਰਿਆਂ ਵਿੱਚ ਲੇਖਕ ਤੇ ਵਿਦਵਾਨ ਪ੍ਰੋ: ਸਿੰæਗਾਰਾ ਸਿੰਘ ਢਿੱਲੋਂ, ਬੀਬੀ ਕੁਲਵੰਤ ਕੌਰ ਢਿੱਲੋ, ਜਰਮਨੀ ਤੋਂ ਕੇਹਰ ਸ਼ਰੀਫ਼ ਨੇ ਪਰਚੇ ਪੜੇ। ਵੱਖ ਵੱਖ ਗੁਰਦਵਾਰਾ ਸਾਹਿਬ ਤੋਂ 150 ਦੇ ਲਗਭੱਗ ਬੱਚਿਆਂ ਨੇ ਪੰਜਾਬੀ ਮੁਕਾਬਲਿਆਂ ਵਿੱਚ ਭਾਗ ਲਿਆ। ਕਾਨਫਰੰਸ ਦੀ ਵਿਲੱਖਣਤਾ ਇਹ ਸੀ ਕਿ ਇਸ ਵਿੱਚ ਬੱਚੇ ਅਤੇ ਮਾਪੇ ਰਲ ਕੇ ਸ਼ਿਰਕਤ ਕਰ ਰਹੇ ਸਨ।

EPC 2

ਬਿੰਦਰ ਕੋਲੀਆਂਵਾਲ ਦਾ ਨਾਵਲ “ਲਾਲ ਪਾਣੀ ਛੱਪੜਾਂ ਦੇ” ਅਤੇ ਕਹਾਣੀਕਾਰ ਸੁਖਜੀਤ ਦਾ ਸਵੈ ਬ੍ਰਿਤਾਂਤ “ਮੈਂ ਜੈਸਾ ਹੂੰ, ਮੈਂ ਵੈਸਾ ਕਿਊਂ ਹੂੰ” ਲੋਕ ਅਰਪਣ ਕੀਤੇ ਗਏ। ਕਾਨਫਰੰਸ ਵਿੱਚ ਵੱਖ ਵੱਖ ਗੁਰਦਵਾਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਪ੍ਰਕਾਸ ਸੋਹਲ ਯੂ ਕੇ, ਹਰਦੀਪ ਸਿੰਘ ਆਸਟਰੀਆ, ਹਰਜਿੰਦਰ ਸਿੰਘ ਸੰਧੂ ਯੂਕੇ, ਸੁਖਦੇਵ ਸਿੰਘ ਬਾਂਸਲ ਯੂਕੇ, ਅੰਜੂਜੀਤ ਸ਼ਰਮਾ ਜਰਮਨੀ ਖਾਸ ਤੌਰ ‘ਤੇ ਸ਼ਾਮਲ ਹੋਏ। ਹੋਰ ਸ਼ਾਮਲ ਸਖਸ਼ੀਅਤਾਂ ਵਿੱਚ ਮੇਜਰ ਸਿੰਘ ਖੱਖ, ਮੋਹਣ ਸਿੰਘ ਹੇਲਰ,  ਧਾਲੀਵਾਲ, ਅਨਿਲ ਕੁਮਾਰ ਸ਼ਰਮਾ, ਜਸਬੀਰ ਖਾਨ,  ਸ਼੍ਰੋਮਣੀ ਅਕਾਲੀ ਦਲ ਬਾਦਲ ਇਟਲੀ ਵੱਲੋਂ ਜਗਵੰਤ ਸਿੰਘ, ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂਵਾਲ, ਜਗਜੀਤ ਸਿੰਘ ਈਸ਼ਰਹੇਲ, ਹਰਦੀਪ ਸਿੰਘ ਬੋਦਲ ਹਾਜ਼ਰ ਸਨ।

EPC3

ਮੁੱਖ ਸਹਿਯੋਗੀਆਂ ਵਿੱਚ ਰੀਆ ਫਾਇਨਾਂਸਰ ਇਟਲੀ, ਗੁਰਦਵਾਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਬ੍ਰੇਸ਼ੀਆ, ਰੀਗਲ ਰੈਸਟੋਰੈਂਟ ਬ੍ਰੇਸ਼ੀਆ, ਸ਼੍ਰੋਮਣੀ ਅਕਾਲੀ ਦਲ ਇਟਲੀ ਦਾ ਨਾਂ ਮੁੱਖ ਹੈ। ਰਾਜੂ ਹਠੂਰੀਆ ਤੇ ਦਲਜਿੰਦਰ ਰਹਿਲ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਹੋਰ ਮੈਂਬਰਾਂ ਵਿੱਚ ਬਿੰਦਰ ਕੋਲੀਆਂਵਾਲ, ਰਾਣਾ ਅਠੌਲਾ, ਸਿੱਕੀ ਝੱਜੀ ਪਿੰਡਵਾਲਾ, ਅਮਰਬੀਰ ਸਿੰਘ ਹੋਠੀ, ਰਾਜ ਸਰਹਾਲੀ, ਹਰਦੀਪ ਸਿੰਘ ਕੰਗ, ਵਿੱਕੀ ਬਟਾਲਾ, ਵਾਸਦੇਵ, ਰੁਪਿੰਦਰ ਹੁੰਦਲ ਨੇ ਪੂਰਨ ਸਹਿਯੋਗ ਦਿੱਤਾ।

(ਬਲਵਿੰਦਰ ਸਿੰਘ ਚਾਹਲ)

bindachahal@gmail.com

Welcome to Punjabi Akhbar

Install Punjabi Akhbar
×
Enable Notifications    OK No thanks