ਕੋਵਿਡ ਐਕਸ-ਈ. ਵੇਰੀਐਂਟ ਦਾ ਪਹਿਲਾ ਮਾਮਲਾ ਆਸਟ੍ਰੇਲੀਆ ਵਿੱਚ ਦਰਜ

ਨਿਊ ਸਾਊਥ ਵੇਲਜ਼ ਵਿੱਚ ਕੋਵਿਡ ਐਕਸ-ਈ. ਵੇਰੀਐਂਟ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ ਜੋ ਕਿ ਇੱਕ ਬਾਹਰ ਦੇਸ਼ ਤੋਂ ਆਏ ਯਾਤਰੀ ਵਿੱਚ ਪਾਇਆ ਗਿਆ ਹੈ।
ਇਸਤੋਂ ਪਹਿਲਾਂ ਬੀ.ਏ.1 ਅਤੇ ਬੀ.ਏ.2 ਵੇਰੀਐਂਟ ਦੇ ਮਾਮਲੇ ਵੀ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿੱਚ ਪਾਏ ਗਏ ਹਨ ਪਰੰਤੂ ਐਕਸ.ਈ. ਵੇਰੀਐਂਟ ਦਾ ਇਹ ਪਹਿਲਾ ਮਾਮਲਾ ਹੈ।
ਹਾਲੇ ਇਸ ਬਾਬਤ ਪੜਤਾਲ ਚੱਲ ਰਹੀ ਹੈ ਕਿਉਂਕਿ ਇਸ ਵੇਰੀਐਂਟ ਦੇ ਫੈਲਣ ਜਾਂ ਹੋਰਨਾਂ ਨੂੰ ਇਨਫੈਕਸ਼ਨ ਕਰਨ ਦਾ ਕੋਈ ਵੀ ਡਾਟਾ ਆਸਟ੍ਰੇਲੀਆ ਵਿੱਚ ਮੌਜੂਦ ਨਹੀਂ ਹੈ।

Install Punjabi Akhbar App

Install
×