ਗੁਰਦੁਆਰਾ ਬੇਗਮਪੁਰਾ ਪਾਪਾਕੁਰਾ ਵਿਖੇ 12 ਅਖੰਠ ਪਾਠਾਂ ਦੀ ਲੜੀ ਦਾ ਪਹਿਲਾ ਭੋਗ ਸੰਪੂਰਨ ਹੋਇਆ

NZ PIC 24 Dec-3
(ਭਾਈ ਲਵਦੀਪ ਸਿੰਘ ਖਡਿਆਲਾ ਵਾਲਿਆਂ ਦਾ ਰਾਗੀ ਜੱਥਾ ਕੀਰਤਨ ਕਰਦਿਆਂ)

ਔਕਲੈਂਡ – ਗੁਰਦੁਆਰਾ ਸਾਹਿਬ ਬੇਗਮਪੁਰਾ ਵਿਖੇ ਅੱਜ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕੀਤੇ ਗਏ ਉਥੇ ਸ੍ਰੀ ਗੁਰੂ ਰਵਿਦਾਸ ਜੀ ਦੇ ਆ ਰਹੇ 641ਵੇਂ ਜਨਮ ਦਿਵਸ ਮੌਕੇ ਬਾਰਾਂ ਅਖੰਠ ਪਾਠਾਂ ਦੀ ਲੜੀ ਦੇ ਪਹਿਲੇ ਅਖੰਠ ਪਾਠ ਦੇ ਭੋਗ ਪਾਏ ਗਏ। ਬੱਚਿਆਂ ਦੇ ਕੀਰਤਨ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਲਵਦੀਪ ਸਿੰਘ ਖਡਿਆਲਾ ਸੈਣੀਆਂ ਵਾਲਿਆਂ ਦੇ ਜੱਥੇ ਵਲੋਂ ਸ਼ਬਦ ਕੀਰਤਨ ਅਤੇ ਗੁਰ ਵਿਚਾਰਾਂ ਕੀਤੀਆਂ ਗਈਆਂ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਸ਼ੇਰ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ ਅਤੇ ਗੁਰਦੁਆਰਾ ਸਾਹਿਬ ਆ ਕੇ ਸਿਰਫ ਗੁਰਬਾਣੀ ਸੁਨਣ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਸਟੇਜ ਸਕੱਤਰ ਸ੍ਰੀ ਤੇਜ ਪਾਲ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।