ਸਵਿਟਜ਼ਰਲੈਂਡ ‘ਚ ਗੋਲੀਬਾਰੀ, ਪੁਲਿਸ ਅਨੁਸਾਰ ਕਈ ਮੌਤਾਂ

ਉੱਤਰੀ ਸਵਿਟਜ਼ਰਲੈਂਡ ਦੇ ਇਕ ਸ਼ਹਿਰ ‘ਚ ਗੋਲੀਬਾਰੀ ਦੀ ਇਕ ਘਟਨਾ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਆਰਗਓ ਕੇਂਟਨ ਰਾਜ ‘ਚ ਪੁਲਿਸ ਨੇ ਦੱਸਿਆ ਕਿ ਸਨਿੱਚਰਵਾਰ ਦੇਰ ਰਾਤ ਵੁੲਰੇਨਲਿੰਗੇਨ ਸ਼ਹਿਰ ‘ਚ ਕੁਝ ਲੋਕਾਂ ਨੇ ਗੋਲੀਬਾਰੀ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉਥੇ ਪਹੁੰਚਨ ‘ਤੇ ਪੁਲਿਸ ਨੂੰ ਇਕ ਘਰ ਤੇ ਉਸ ਦੇ ਬਾਹਰ ਕਈ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮਾਰੇ ਜਾਣ ਵਾਲੇ ਸਾਰੇ ਲੋਕ ਜਵਾਨ ਹਨ। ਪੁਲਿਸ ਨੇ ਦੱਸਿਆ ਕਿ ਉਹ ਉਨ੍ਹਾਂ ਦੀ ਪਹਿਚਾਣ ਕਰਨ ਦੇ ਕੰਮ ‘ਚ ਲੱਗੇ ਹੋਏ ਹਨ ਅਤੇ ਹੱਤਿਆ ਦੇ ਸੰਭਾਵਿਤ ਕਾਰਨਾਂ ਸਬੰਧੀ ਅਜੇ ਤਸਵੀਰ ਸਾਫ਼ ਨਹੀਂ ਹੈ।

Install Punjabi Akhbar App

Install
×