ਡੈਲਟਾ ਵਿਚ ਚੱਲੀ ਦਿਨ ਦਿਹਾੜੇ ਗੋਲੀ -ਇਕ ਮੌਤ

ਸਰੀ -ਬੀਤੀ ਸ਼ਾਮ ਨੌਰਥ ਡੈਲਟਾ ਵਿੱਚ ਹੋਈ ਗੋਲੀਬਾਰੀ ਵਿਚ ਇੱਕ ਆਦਮੀ ਮਾਰਿਆ ਗਿਆ। ਇਹ ਘਟਨਾ 7031,ਸਕਾਟ ਰੋਡ ਅਤੇ 72 ਐਵੀਨਿਊ ਚੌਰਾਹੇ’ਤੇ ਸਕੌਟਸਡੇਲ ਸੈਂਟਰ ਮਾਲ ਦੇ ਵਾਲਮਾਰਟ ਵਾਲੀ ਪਾਰਕਿੰਗ ਵਿਚ ਵਾਪਰੀ।

ਡੈਲਟਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਏਰੀਏ ਨੂੰ ਸੀਲ ਕਰ ਲਿਆ ਅਤੇ ਲਾਗਲੇ ਸ਼ੈੱਲ ਗੈਸ ਸਟੇਸ਼ਨ ਨੂੰ ਬੰਦ ਕਰ ਦਿੱਤਾ। ਪੁਲਿਸ ਨੇ ਇਸ ਸਬੰਧ ਵਿਚ ਕੁਝ ਗਵਾਹਾਂ ਦੇ ਬਿਆਨ ਵੀ ਲਏ ਹਨ। ਦਿਨ ਦਿਹਾੜੇ ਏਨੇ ਬਿਜ਼ੀ ਖੇਤਰ ਵਿਚ ਵਾਪਰੀ ਇਸ ਘਟਨਾ ਨੇ ਮੌਕੇ ਤੇ ਮੌਜੂਦ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਪੁਲਿਸ ਵੱਲੋਂ ਇਸ ਸੰਬਧ ਵਿਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਪਾਈ ਗਈ ਹੈ ਜਿਸ ਵਿਚ ਇਕ ਕਾਲੇ ਕੱਪੜਿਆਂ ਵਾਲਾ ਆਦਮੀ, ਜਿਸ ਦੇ ਹੱਥ ਵਿਚ ਹੈਂਡਗੰਨ ਹੈ, ਇਕ ਕਰੈਸ਼ ਕਾਰ ਕੋਲੋਂ ਭੱਜ ਕੇ ਐਸਯੂਵੀ ਕਾਰ ਦੀ ਪਿਛਲੀ ਬਾਰੀ ਰਾਹੀਂ ਬੈਠਦਾ ਦਿਖਾਈ ਦੇ ਰਿਹਾ ਹੈ।

(ਹਰਦਮ ਮਾਨ)  +1 604 308 6663
maanbabushahi@gmail.com

Install Punjabi Akhbar App

Install
×