ਪਾਕਿਸਤਾਨੀ ਫ਼ੌਜ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫ਼ੌਜ ਨੇ ਸੋਮਵਾਰ ਨੂੰ ਤੜਕੇ ਜੰਮੂ ਜ਼ਿਲ੍ਹੇ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਕਈ ਜਗਾਵਾਂ ‘ਤੇ ਫਾਇਰਿੰਗ ਕੀਤੀ। ਸੂਤਰਾਂ ਦੇ ਅਨੁਸਾਰ, ਪਾਕਿਸਤਾਨੀ ਫ਼ੌਜ ਨੇ ਅੱਜ ਸਵੇਰੇ ਅੰਤਰਰਾਸ਼ਟਰੀ ਸਰਹੱਦ ‘ਤੇ ਆਰਐਸਪੁਰਾ ਇਲਾਕੇ ‘ਚ ਬੀਐਸਐਫ ਚੌਕੀਆਂ ‘ਤੇ ਚਾਰ ਜਗ੍ਹਾ ਫਾਇਰਿੰਗ ਕੀਤੀ। ਆਰਐਸਪੁਰਾ ਸੈਕਟਰ ‘ਚ ਪਾਕਿਸਤਾਨੀ ਫ਼ੌਜ ਦੁਆਰਾ ਦੀ ਫਾਇਰਿੰਗ ‘ਚ ਬੀਐਸਐਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਜ਼ ਨੇ ਜੋਹਰਾ ਪੋਸਟ, ਨੋਵਾ ਪਿੰਡ, ਜੋਗਨਾ ਚਾਕ ਤੇ ਟੇਂਟ ਪੋਸਟ ‘ਤੇ ਫਾਇਰਿੰਗ ਕੀਤੀ। ਕੁੱਝ ਸੂਤਰਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਸੈਨਿਕਾਂ ਨੇ ਬੀਐਸਐਫ ਦੇ 10 ਠਿਕਾਣਿਆਂ ‘ਤੇ ਗੋਲਾਬਾਰੀ ਕੀਤੀ। ਸੂਤਰਾਂ ਦੇ ਅਨੁਸਾਰ, ਪਾਕਿਸਤਾਨੀ ਰੇਂਜਰਜ਼ ਨੇ ਆਰਐਸਪੁਰਾ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਬੀਐਸਐਫ ਦੇ ਕਈ ਠਿਕਾਣਿਆਂ ‘ਤੇ ਭਾਰੀ ਮੋਰਟਾਰ ਨਾਲ ਹਮਲੇ ਕੀਤੇ। ਫਾਇਰਿੰਗ ਸਵੇਰੇ 4. 15 ਵਜੇ ਤੋਂ ਸ਼ੁਰੂ ਹੋਈ ਤੇ ਅਜੇ ਵੀ ਜਾਰੀ ਹੈ।