ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਨਵੇਂ ਸਾਲ ਨੂੰ ਜੀ ਆਇਆਂ ਆਖਣ ਲਈ ਦੂਰ ਦੁਰੇਡਿਓਂ ਪਿੰਡਾਂ ਵਿਚੋਂ ਸਮੁੰਦਰ ਕਿਨਾਰੇ ਗਲੈਨਐਲਗ ਬੀਚ ਵਿਖੇ ਵੱਡੇ ਪੱਧਰ ‘ਤੇ ਆਤਿਸ਼ਬਾਜ਼ੀ ਦਾ ਆਕਰਸ਼ਕ ਨਜ਼ਾਰਾ ਵੇਖਣ ਲਈ ਲੋਕ ਵੱਡੀ ਗਿਣਤੀ ‘ਚ ਪਹੁੰਚੇ। ਨਵੇਂ ਸਾਲ ਨੂੰ ਮਨਾਉਂਦੇ ਹੋਏ ਆਤਿਸ਼ਬਾਜ਼ੀ ਦੀਆਂ ਅਨੇਕਾਂ ਵੰਨਗੀਆਂ ਪੇਸ਼ ਕੀਤੀਆਂ ਗਈਆਂ, ਜਿਸ ਦਾ ਆਨੰਦ ਮਾਣਦੇ ਹੋਏ ਲੋਕਾਂ ਨੇ ਇਕ-ਦੂਸਰੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਕੇ ਜੀ ਆਇਆਂ ਆਖਿਆ। ਐਡੀਲੇਡ ਦੇ ਸਾਰੇ ਗੁਰਦੁਆਰਾ ਸਾਹਿਬ ਵਿਖੇ ਨਵੇਂ ਵਰ੍ਹੇ ਦੀ ਆਮਦ ‘ਤੇ ਧਾਰਮਿਕ ਦੀਵਾਨ ਸਜਾਏ ਗਏ, ਕਥਾ ਕੀਰਤਨ ਦਾ ਵੱਡੀ ਗਿਣਤੀ ‘ਚ ਸੰਗਤਾਂ ਨੇ ਅਨੰਦ ਮਾਣਦੇ ਹੋਏ ਗੁਰੂ ਜੱਸ ਸਰਵਣ ਕੀਤਾ। ਜੈਕਾਰਿਆਂ ਦੀ ਗੂੰਜ ‘ਚ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਆਖਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।