ਲਾਹੌਰ ਦੇ ਇਕ ਬਾਜ਼ਾਰ ‘ਚ ਅੱਗ ਲੱਗਣ ਕਾਰਨ 13 ਲੋਕਾਂ ਦੀ ਹੋਈ ਮੌਤ

lahorefire

ਪਾਕਿਸਤਾਨ ਦੇ ਲਾਹੌਰ ‘ਚ ਇਕ ਭੀੜ ਭਰੇ ਬਾਜ਼ਾਰ ‘ਚ ਸਥਿਤ ਬਹੁਮੰਜ਼ਲੀ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਅਨਾਰਕਲੀ ਬਾਜ਼ਾਰ ‘ਚ ਸਥਿਤ ਖ਼ਾਲਿਦ ਪਲਾਜ਼ਾ ‘ਚ ਲੱਗੀ ਹੈ। ਇਸ ਬਾਜ਼ਾਰ ‘ਚ ਬਿਜਲਈ ਸਾਮਾਨ, ਲਾਈਟਰ, ਧੁੱਪ ਦੀਆਂ ਐਨਕਾਂ ਨੂੰ ਬਣਾਇਆ ਜਾਂਦਾ ਹੈ ਤੇ ਵੇਚਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਾਹ ਘੁੱਟਣ ਨਾਲ ਮੌਤ ਹੋਈ ਹੈ ਅਤੇ ਦੋ ਜ਼ਖਮੀ ਵੈਂਟੀਲੇਟਰ ‘ਤੇ ਹਨ। ਇਮਾਰਤ ‘ਚ ਫਸੇ 10 ਲੋਕਾਂ ਨੂੰ ਬਚਾਅ ਦਲ ਬਚਾਇਆ ਹੈ। ਬਚਾਅ ਮੁਹਿੰਮ ਨੂੰ ਪੂਰਾ ਕਰ ਲਿਆ ਗਿਆ ਹੈ।

Install Punjabi Akhbar App

Install
×