ਤੂੜੀ ਵਾਲੇ ਰੀਪਰ ਨਾਲ 7 ਏਕੜ ਖੜੀ ਕਣਕ ਤੇ 5 ਏਕੜ ਨਾੜ ਸੜ ਕੇ ਸੁਆਹ

18mk01
ਮਹਿਲ ਕਲਾਂ – ਪਿੰਡ ਪੰਡੋਰੀ ਦੇ ਨਜ਼ਦੀਕ ਅਤੇ ਕੁਰੜ ਵਾਲੀ ਲਿੰਕ ਸੜਕ ਤੇ ਪੈਂਦੇ 3 ਕਿਸਾਨਾਂ ਦੇ ਖੇਤਾਂ ਵਿੱਚ ਅੱਗ ਲੱਗ ਜਾਣ ਕਾਰਨ 7 ਏਕੜ ਖੜੀ ਕਣਕ ਅਤੇ 5 ਏਕੜ ਨਾੜ ਸੜ ਕੇ ਸੁਆਹ ਹੋ ਗਈ ਹੈ। ਮੌਕੇ ਤੇ ਜਾ ਕੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਦੇ ਵਸਨੀਕ ਨੱਥਾ ਸਿੰਘ ਪੁੱਤਰ ਲਛਮਣ ਸਿੰਘ ਜੋ ਕਿ ਆਪਣੇ ਖੇਤ ਵਿੱਚ ਖੜੀ ਕਣਕ ਦੀ ਨਾੜ ਤੋਂ ਰੀਪਰ ਨਾਲ ਤੂੜੀ ਬਣਾ ਰਿਹਾ ਸੀ, ਤਾਂ ਅਚਾਨਕ ਅੱਗ ਦੀ ਚੰਗਿਆੜੀ ਨਿਕਲਣ ਨਾਲ ਨਾੜ ਨੂੰ ਅੱਗ ਲੱਗ ਗਈ ਤੇ ਇਸ ਦੀ 5 ਏਕੜ ਨਾੜ ਸੜ ਗਈ। ਨਾਲ ਲੱਗਦੇ ਕਿਸਾਨ ਗੁਰਤੇਜ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪੰਡੋਰੀ ਦੀ 4 ਏਕੜ ਖੜੀ ਕਣਕ ਨੂੰ ਅੱਗ ਲੱਗ ਗਈ ਅਤੇ ਬਾਅਦ ਚ ਲਖਵਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਕੁਰੜ ਦੀ ਖੜੀ 3 ਏਕੜ ਕਣਕ ਨੂੰ ਅੱਗ ਲੱਗ ਗਈ ਅਤੇ ਸਾਰੀ ਕਣਕ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਟਰੈਕਟਰਾਂ ਅਤੇ ਪਾਣੀ ਵਾਲੀਆਂ ਟੈਂਕੀਆਂ ਅਤੇ ਦਰੱਖਤਾਂ ਦੀਆਂ ਟਾਹਣੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਮੌਕੇ ਤੇ ਪੁਲਸ ਥਾਣਾ ਮਹਿਲ ਕਲਾਂ ਦੇ ਐਸ ਐਚ ਓ ਸੰਜੀਵ ਸਿੰਗਲਾ ਆਪਣੀ ਪੁਲਸ ਪਾਰਟੀ ਨਾਲ ਪਹੁੰਚ ਕੇ ਘਟਨਾ ਵਾਲੇ ਸਥਾਨ ਦਾ ਮੌਕੇ ਤੇ ਜਾਇਜ਼ਾ ਲਿਆ। ਫਾਇਰ ਬ੍ਰਿਗੇਡ ਦਫ਼ਤਰ ਬਰਨਾਲਾ ਵੱਲੋਂ ਭੇਜੀ ਗੱਡੀ ਖੇਤਾਂ ਤੱਕ ਪਹੁੰਚੀ ਤਾਂ ਉਦੋਂ ਤੱਕ ਲੋਕਾਂ ਨੇ ਭਾਰੀ ਜੱਦੋ ਜਹਿਦ ਬਾਅਦ ਅੱਗ ਤੇ ਕਾਬੂ ਪਾ ਲਿਆ ਸੀ। ਪਰ ਫਿਰ ਦੁਬਾਰਾ ਅੱਗ ਟਾਂਗਰ ਨੂੰ ਲੱਗ ਗਈ ਤੇ ਉਹ ਅੱਗ ਫਾਇਰ ਬ੍ਰਿਗੇਡ ਗੱਡੀ ਦੀ ਮਦਦ ਨਾਲ ਬੁਝਾਈ ਗਈ।
ਕੈਪਸਨ:- ਪਿੰਡ ਪੰਡੋਰੀ ਵਿਖੇ ਕਣਕ ਦੀ ਫਸਲ ਨੂੰ ਲੱਗੀ ਅੱਗ ਬੁਝਾਉਂਦੇ ਵੱਖ ਵੱਖ ਪਿੰਡਾ ਦੇ ਲੋਕ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×