ਸਰਬੱਤ ਦੇ ਭਲੇ ਦਾ ਵਾਰਸ ਕਿਸਾਨ ਨਾੜ-ਪਰਾਲੀ ਨਾ ਸਾੜਨ ਦਾ ਵਾਅਦਾ ਦੇਵੇ ਧਰਤ ਦਿਵਸ ਨੂੰ

indfhgdfdexਵਿਸ਼ਵ ਧਰਤ ਦਿਵਸ ਨੂੰ ਸਮਰਪਿਤ ਹੁੰਦਿਆਂ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਦੇ ਵਿਹੜੇ ਤੋਂ ਸੁਨੇਹਾ ਸਾਂਝਾ ਕਰਦਿਆਂ ਰਸ਼ਪਾਲ ਸਿੰਘ ਨੇ ਕਿਹਾ ਕਿ ਸੰਨ 1600 ਈਸਵੀ ਤੋਂ 1900 ਈਸਵੀ ਦੌਰਾਨ ਹਰ ਚਾਰ ਸਾਲਾਂ ਦੇ ਵਿਚ ਇਕ ਜੀਵ ਵੰਨਗੀ ਨਸ਼ਟ ਹੋਣ ਲੱਗ ਪਈ ਸੀ। 1900 ਈਸਵੀ ਤੋਂ ਬਾਅਦ ਹਰ ਸਾਲ ਇਕ ਜੀਵ ਵੰਨਗੀ ਅਤੇ ਅੱਜ ਹਰ ਘੰਟੇ ਦੇ ਅਰਸੇ ਦੌਰਾਨ ਜੀਵਾਂ ਜਾਂ ਪੌਦਿਆਂ ਦੀ ਇਕ ਜਾਤੀ ਦਾ ਖਾਤਮਾ ਹੋ ਰਿਹਾ ਹੈ। ਜੇ ਧਰਤੀ ਦੇ ਵਾਤਾਵਰਣੀ ਵਿਨਾਸ਼ ਦੀ ਦਰ ਇੰਝ ਹੀ ਰਹੀ ਤਾਂ ਸੰਨ 2050 ਈਸਵੀ ਤੱਕ  ਹਰ 15 ਮਿੰਟ ਦੇ ਅਰਸੇ ਅੰਦਰ ਘੱਟੋ ਘੱਟ ਇਕ ਵੰਨਗੀ ਖਤਮ ਹੋਣ ਦੇ ਆਸਾਰ ਹਨ।
ਡਾ: ਮਨਮੋਹਨਜੀਤ ਸਿੰਘ ਭੂਮੀ ਵਿਗਿਆਨੀ ਡਾਇਰੈਕਟਰ ਖੇਤਰੀ ਖੋਜ ਕੇਂਦਰ ਬਲੋਵਾਲ ਸੌਂਖੜੀ ਨੇ ਮੋਬਾਇਲ ਰਾਹੀਂ ਹਿੱਸਾ ਲੈਂਦਿਆਂ ਕਿਹਾ ਕਿ ਫਸਲਾਂ ਦੇ ਸਾੜੇ ਜਾਂਦੇ ਨਾੜ-ਪਰਾਲੀ ਨਾਲ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਆਦਿ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਪਲੀਤ ਕਰ ਰਹੀਆਂ ਹਨ। ਅੱਗ ਦੇ ਲਾਂਬੂਆਂ ਨਾਲ ਆਕਸੀਜਨ ਘੱਟ ਹੋਣ ਕਰਕੇ ਸਾਹ ਲੈਣਾ ਔਖਾ ਹੁੰਦਾ ਹੈ, ਅੱਖਾਂ ਦੀ ਰੌਸ਼ਨੀ ਘੱਟਦੀ ਹੈ, ਸਿਹਤ ਕਮਜ਼ੋਰ ਹੁੰਦੀ ਹੈ ਅਤੇ ਸਰੀਰਕ ਤੇ ਸਮਾਜਿਕ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਮਿੱਟੀ ਦੇ ਮਾਹਿਰ ਨੇ ਦੱਸਿਆ ਕਿ ਮਿੱਟੀ ਦੀ ਲਗਭਗ ਦੋ ਫੁਟ ਤਹਿ ਬੁਰੀ ਤਰਾ੍ਹਂ ਝੁਲਸ ਜਾਂਦੀ ਹੈ ਅਤੇ ਇਹ ਕੁਦਰਤੀ ਤੱਤਾਂ ਅਤੇ ਨਮੀ ਤੋਂ ਵਿਹੂਣੀ ਹੋ ਜਾਂਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਬੱਤ ਦੇ ਭਲੇ ਦੇ ਵਾਰਸ ਹੋਣ ਦਾ ਦਾਅਵਾ ਕਾਇਮ ਰੱਖਦਿਆਂ ਨਾੜ-ਪਰਾਲੀ ਨਾ ਸਾੜਨ ਦਾ ਵਾਅਦਾ ਧਰਤ ਦਿਵਸ ਨੂੰ ਜਰੂਰ ਦੇਣ।

IMG_20160422_153548 lrਕੈਪਟਨ ਯਸ਼ਪਾਲ ਸਿੰਘ ਮਰਚੈਂਟ ਨੈਵੀ ਉੱਘੇ ਚਿੰਤਕ ਨੇ ਕਿਹਾ ਕਿ ਪੱਛਮੀ ਦੇਸ਼ਾਂ ਵਿਚ ਹਰ ਸਾਲ ਰਹਿੰਦ ਖੂੰਹਦ ਕਚਰੇ ਦੇ ਵੱਡੇ ਹਿੱਸੇ ਨੂੰ ਭੰਡਾਰ ਕਰ ਕੇ ਉਸ ਦਾ ਮੁੜ ਸਦ ਉਪਯੋਗ ਕੀਤਾ ਜਾਂਦਾ ਹੈ ਅਤੇ ਵਾਧੂ ਵਿਕਾਸਸ਼ੀਲ ਦੇਸ਼ਾਂ ਨੂੰ ਚੁਕਾ ਦਿੰਦੇ ਹਨ। ਪਲਾਸਟਿਕ ਦੇ ਲਫਾਫਿਆਂ ਵਿਚ ਰਹਿੰਦ ਖੂ੍ਹੰਹਦ ਭੋਜਨ ਪਾ ਕੇ ਸੁੱਟਣ ਦਾ ਰੁਝਾਨ ਭਾਰੀ ਚਿੰਤਾਜਨਕ ਹੈ ਕਿਉਂਕਿ ਪਲਾਸਟਿਕ ਗਲਣ ਲਈ ਚਾਰ ਪੰਜ ਸੌ ਸਾਲ ਦਾ ਸਮਾਂ ਲੈਂਦਾ ਹੈ। ਕਾਰਖਾਨਿਆਂ ਅਤੇ ਸ਼ਹਿਰਾਂ ਦੀ ਗੰਦਗੀ ਨਾਲ ਬੰਗਾਲ ਦੀ ਖਾੜੀ, ਹਿੰਦ ਮਹਾਂਸਾਗਰ ਅਤੇ ਸਾਰੇ ਮਹਾਂਸਾਗਰ ਮਲੀਨ ਹੋ ਰਹੇ ਹਨ। ਜਿਸ ਲਈ ਝੀਲਾਂ ਦਰਿਆਵਾਂ ਦੀ ਰਵਾਇਤੀ ਪੂਜਾ ਨਾਲੋਂ ਸਫਾਈ ਦੀ ਰਹਿਤ ਰੱਖਣ ਵਾਲੀ ਮਰਯਾਦਾ ਨੂੰ ਅਮਲ ਵਿਚ ਲਿਆਉਣਾ ਸਮੇਂ ਦੀ ਮੁੱਖ ਮੰਗ ਹੈ।
ਪ੍ਰਿੰਸੀਪਲ ਗੁਰਦੇਵ ਸਿੰਘ ਚੇਅਰਮੈਨ ਗੁਰਮਤਿ ਕਾਲਜ ਹੁਸ਼ਿਆਰਪੁਰ ਨੇ ਕਿਹਾ ਕਿ ਪ੍ਰਿਥਵੀ ਸੂਰਜ ਮੰਡਲ ਦਾ ਅਦਭੁਤ ਗ੍ਰਹਿ ਹੈ। ਕੁਦਰਤ ਦੀ ਅਜਬ ਵਿਲੱਖਣਤਾ ਹੈ ਇੰਨੀ ਵਧੇਰੇ ਜੈਵਿਕ ਅਨੇਕਤਾ ਪੈਦਾ ਕੀਤੀ ਹੈ ਜਦ ਕਿ ਗੁਆਂਢੀ  ਗ੍ਰਹਿ ਬੁੱਧ, ਸ਼ੁੱਕਰ, ਮੰਗਲ ਅਤੇ ਜੂਪੀਟਰ ਆਦਿ ਇਸ ਕੁਦਰਤੀ ਨਿਹਮਤ ਤੋਂ ਵਾਂਝੇ ਹਨ। ਇਸ ਮੌਕੇ ਸਿੱਖ ਸਟੱਡੀ ਦੇ ਖੋਜੀ ਅਰਮਨਜੀਤ ਸਿੰਘ ਅਤੇ ਭਾਈ ਰਣਯੋਧ ਸਿੰਘ ਕਥਾਵਾਚਕ ਨੇ ਵੀ ਧਾਰਮਿਕ ਉਪਦੇਸ਼ਾਂ ਅੰਦਰ ਕੁਦਰਤ ਦੇ ਸਤਿਕਾਰ ਦਾ ਆਲੇਖ ਸਾਂਝਾ ਕੀਤਾ।

rashpalsingh714@gmail.com

Install Punjabi Akhbar App

Install
×