ਸਾਵਰਕਰ ਲਈ ਅਭਦਰ ਭਾਸ਼ਾ ਬੋਲਣ ਉੱਤੇ ਮੈਗਸਾਸੇ ਜੇਤੂ ਸੰਦੀਪ ਪਾਂਡੇ ਉੱਤੇ ਕੇਸ ਦਰਜ

ਉਤਰ ਪ੍ਰਦੇਸ਼ ਪੁਲਿਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਨਾਗਰਿਕਤਾ ਸੰਸ਼ੋਧਨ ਕਨੂੰਨ ਦੇ ਵਿਰੋਧ ਵਿੱਚ ਹੋਈ ਇੱਕ ਰੈਲੀ ਵਿੱਚ ਵੀ. ਡੀ. ਸਾਵਰਕਰ ਲਈ ‘ਅਭਦਰ ਭਾਸ਼ਾ’ ਇਸਤੇਮਾਲ ਕਰਨ ਨੂੰ ਲੈ ਕੇ ਸਮਾਜ ਸੇਵਕ ਅਤੇ ਮੈਗਸਾਸੇ ਇਨਾਮ ਜੇਤੂ ਸੰਦੀਪ ਪਾਂਡੇ ਉੱਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਪਾਂਡੇ ਨੇ ਅਖਿਲ ਭਾਰਤੀਆ ਹਿੰਦੂ ਮਹਾਸਭਾ ਦੇ ਪ੍ਰਧਾਨ ਚਕਰਪਾਣੀ ਮਹਾਰਾਜ ਦੀ ਵੀ ਬੇਇੱਜ਼ਤੀ ਕੀਤੀ ਸੀ।

Install Punjabi Akhbar App

Install
×