ਫਿਨਮੇਕਾਨਿਕਾ ਨੂੰ ਪ੍ਰਤੀਬੰਧ ਕਰਨ ਨੂੰ ਲੈ ਕੇ ਸਰਕਾਰ ਨੂੰ ਕੀਤਾ ਸਾਵਧਾਨ

finmen 001ਐਟਾਰਨੀ ਜਨਰਲ ਨੇ ਕੇਂਦਰ ਸਰਕਾਰ ਨੂੰ ਸਾਵਧਾਨ ਕੀਤਾ ਹੈ ਕਿ ਕਥਿਤ ਹੈਲੀਕਾਪਟਰ ਘੋਟਾਲੇ ਦੇ ਮੱਦੇਨਜ਼ਰ ਇਤਾਲਵੀ ਰੱਖਿਆ ਕੰਪਨੀ ਫਿਨਮੇਕਾਨਿਕਾ ਤੇ ਉਸ ਨਾਲ ਸਬੰਧਤ ਯੂਨਿਟਾਂ ਨੂੰ ਪ੍ਰਤੀਬੰਧ ਕਰਨ ਨਾਲ ਸੈਨਿਕ ਬਲਾਂ ਦੀਆਂ ਆਪਰੈਸ਼ਨਲ ਤਿਆਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਰੱਖਿਆ ਮੰਤਰਾਲਾ ਨੂੰ ਭੇਜੀ ਆਪਣੀ ਰਾਏ ‘ਚ ਐਟਾਰਨੀ ਜਨਰਲ ਮੁਕੁਲ ਰੋਹਤਗੀ ਵੱਲੋਂ ਸਰਕਾਰ ਨੂੰ ਇਸ ਮਾਮਲੇ ‘ਚ ਸਾਵਧਾਨ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਫਿਨਮੇਕਾਨਿਕਾ ਵੀ.ਵੀ.ਆਈ.ਪੀ. ਹੈਲੀਕਾਪਟਰ ਦੇ ਸੌਦੇ ਨਾਲ ਸਬੰਧਤ ਕਥਿਤ ਘੋਟਾਲੇ ਦੀ ਕੇਂਦਰਬਿੰਦੂ ‘ਚ ਰਹੀ ਅਗਸਤਾ ਵੈਸਟਲੈਂਡ ਦੀ ਮੁੱਢਲੀ ਕੰਪਨੀ ਹੈ। 36,000 ਕਰੋੜ ਰੁਪਏ ਦੇ ਇਸ ਸੌਦੇ ਨੂੰ ਇਸ ਸਾਲ ਇਕ ਜਨਵਰੀ ਨੂੰ ਰੱਦ ਕਰ ਦਿੱਤਾ ਗਿਆ ਸੀ।

Install Punjabi Akhbar App

Install
×