ਸੁਪਰੀਮ ਸਿੱਖ ਸੁਸਾਇਟੀ ਅਤੇ ਸੰਗਤ ਦੇ ਸਹਿਯੋਗ ਸਦਕਾ ਮ੍ਰਿਤਕ ਨਿਤਿਨ ਚੌਹਾਨ ਦੇ ਅੰਤਿਮ ਸੰਸਕਾਰ ਲਈ 1000 ਡਾਲਰ ਦੀ ਸਹਾਇਤਾ

ਬੀਤੀ 9 ਸਤੰਬਰ ਨੂੰ ਇਥੇ ਇਕ 31 ਸਾਲਾ ਪੰਜਾਬੀ ਨੌਜਵਾਨ ਨਿਤਿਨ ਚੌਹਾਨ (ਚੰਡੀਗੜ੍ਹ) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਜਿਸ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਨਾਲ ਸੰਪਰਕ ਕਰਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਅਪੀਲ ਨੂੰ ਬੀਤੇ ਐਤਵਾਰ ਸੰਗਤਾਂ ਸਾਹਮਣੇ ਰੱਖਿਆ ਗਿਆ ਸੀ ਅਤੇ ਸੰਗਤ ਦੇ ਸਹਿਯੋਗ ਨਾਲ ਇਕੱਤਰ ਹੋਏ 1000 ਡਾਲਰ ਪਰਿਵਾਰ ਨੂੰ ਸਹਾਇਤਾ ਵੱਜੋਂ ਦਿੱਤੇ ਗਏ। ਸੁਸਾਇਟੀ ਬੁਲਾਰੇ ਨੇ ਕਿਹਾ ਕਿ ਮਾਨਵਤਾ ਦੇ ਭਲੇ ਲਈ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਅਜਿਹੇ ਕਾਰਜ ਲਗਾਤਾਰ ਕੀਤੇ ਜਾਂਦੇ ਰਹਿਣਗੇ। ਸੁਸਾਇਟੀ ਵੱਲੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਅਜਿਹੇ ਕਾਰਜਾਂ ਵਿਚ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।

Install Punjabi Akhbar App

Install
×