ਸਹਾਇਤਾ: ਕ੍ਰਾਈਸਟਚਰਚ ਅੱਤਵਾਦੀ ਹਮਲਾ ਪੀੜਤਾਂ ਲਈ 

ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਖੇਡ ਕਲੱਬਾਂ ਦੇ ਸਹਿਯੋਗ ਸਦਕਾ 5000 ਡਾਲਰ ਦਾਨ ਰਾਸ਼ੀ ਭੇਟ

NZ PIC 27 april-2

ਔਕਲੈਂਡ 27 ਅਪ੍ਰੈਲ -15 ਮਾਰਚ ਨੂੰ ਕ੍ਰਾਈਸਟਚਰਚ ਵਿਖੇ ਅੱਤਵਾਦੀ ਹਮਲੇ ਵਿਚ ਮਾਰੇ ਗਏ 50 ਨਿਹੱਥੇ ਲੋਕਾਂ ਦੇ ਪਰਿਵਾਰਾਂ ਦੀ ਮਦਦ ਲਈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਇਕ ਵੱਡਾ ਉਦਮ ਕਰਦਿਆਂ ਸਥਾਨਕ ਖੇਡ ਕਲੱਬਾਂ ਦੇ ਸਹਿਯੋਗ ਨਾਲ 5000 ਡਾਲਰ ਦੀ ਦਾਨ ਰਾਸ਼ੀ ਪੀੜਤ ਪਰਿਵਾਰਾਂ ਲਈ ‘ਹਿਊਮੈਨਟੀ ਫਸਟ ਨਿਊਜ਼ੀਲੈਂਡ’ ਨੂੰ ਭੇਟ ਕੀਤੀ। ਅੱਜ ਇਹ ਦਾਨ ਰਾਸ਼ੀ ਭੇਟ ਕਰਨ ਵਾਸਤੇ ਇਕ ਸਾਦਾ ਸਮਾਗਮ ‘ਲਵ ਪੰਜਾਬ’ ਰੈਸਟੋਰੈਂਟ ਮੈਨੁਰੇਵਾ ਵਿਖੇ ਰੱਖਿਆ ਗਿਆ ਜਿਸ ਵਿਚ ‘ਹਿਊਮੈਨਟੀ’ ਸੰਸਥਾ ਦੇ ਪ੍ਰਤੀਨਿਧ ਸ੍ਰੀ ਯੂਨਿਸ ਹਨੀਫ, ਸ੍ਰੀ ਯਾਸੀਨ ਅਤੇ ਸ੍ਰੀ ਆਸਿਫ ਸ਼ਾਮਿਲ ਹੋਏ।

ਇਹ ਦਾਨ ਰਾਸ਼ੀ ਚੈਕ ਰੂਪ ਦੇ ਵਿਚ ਦਿੱਤੀ ਗਈ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਸ. ਹਰਪ੍ਰੀਤ ਸਿੰਘ ਗਿੱਲ ਟੌਰੰਗਾ ਨੇ ਦਿੱਤੇ ਸਹਿਯੋਗ ਲਈ ਸਭਨਾਂ ਕਲੱਬਾਂ ਦਾ ਧੰਨਵਾਦ ਕੀਤਾ ਅਤੇ ਅਤਵਾਦੀ ਹਮਲੇ ਵਿਚ ਆਪਣੀ ਜਾਨ ਗਵਾ ਗਏ ਮ੍ਰਿਤਕਾਂ ਦੇ ਲਈ ਦੁਆ ਕੀਤੀ ਅਤੇ ਪਰਿਵਾਰਾਂ ਦੀ ਭਲਾਈ ਲਈ ਕਾਮਨਾ ਕੀਤੀ। ‘ਹਿਊਮੈਨਟੀ ਫਸਟ ਨਿਊਜ਼ੀਲੈਂਡ’ ਤੋਂ ਸ੍ਰੀ ਯੂਨਿਸ ਹਨੀਫ ਨੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਮਾਲਵਾ ਕਲੱਬ, ਪੰਜਾਬ ਕੇਸਰੀ, ਬੇਅ ਆਫ ਪਲੈਂਟੀ, ਸ਼ਹੀਦ ਭਗਤ ਸਿੰਘ ਕਲੱਬ, ਚੜ੍ਹਦੀ ਕਲਾ ਕਲੱਬ ਪਾਪਾਮੋਆ, ਪੰਜਾਬ ਸਪੋਰਟਸ ਕਲੱਬ ਹੇਸਟਿੰਗਜ਼, ਅੰਬੇਡਕਰ ਸਪੋਰਟਸ ਕਲੱਬ ਤੇ ਪੰਜ-ਆਬ ਸਪੋਰਟਸ ਕਲੱਬ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਮ੍ਰਿਤਕ ਪਰਿਵਾਰਾਂ ਦੇ ਮੈਂਬਰਾਂ ਨੂੰ ਸਹਾਰਾ ਦੇ ਕਿ ਆਪਣੇ ਬਰਾਬਰ ਰੱਖੀਏ ਤਾਂ ਕਿ ਇਸ ਬਹੁ ਕੌਮੀ ਮੁਲਕ ਦੇ ਵਿਚ ਘੱਟ ਗਿਣਤੀ ਕੌਮਾਂ ਅਸੁਰੱਖਿਅਤ ਮਹਿਸੂਸ ਨਾ ਕਰਨ।

ਉਪਰੋਕਤ ਸਖਸ਼ੀਅਤਾਂ ਤੋਂ ਇਲਾਵਾ ਸ. ਹਰਪ੍ਰੀਤ ਸਿੰਘ ਗਿੱਲ ਪ੍ਰਧਾਨ, ਜੱਸਾ ਬੋਲੀਨਾ ਵਾਈਸ ਪ੍ਰਧਾਨ, ਤੀਰਥ ਸਿੰਘ ਅਟਵਾਲ ਸਕੱਤਰ, ਅਵਤਾਰ ਸਿੰਘ ਤਾਰੀ, ਰਾਜੂ ਬੁੱਟਰ, ਰਣਜੀਤ ਸਿੰਘ, ਕੁੱਕੂ ਮਾਨ, ਨਰਿੰਦਰ ਸਹੋਤਾ, ਬਲਕਾਰ ਸਿੰਘ, ਭਗਵੰਤ ਸਿੰਘ ਮਾਹਲ, ਕਮਲਜੀਤ ਰਾਣੇਵਾਲ, ਦਵਿੰਦਰ ਢਿੱਲੋਂ, ਜਗਦੀਪ ਰਾਏ, ਦੁੱਲਾ ਟੌਰੰਗਾ ਸਮੇਤ ਹੋਰ ਵੀ ਕਈ ਸਹਿਯੋਗੀ ਹਾਜ਼ਰ ਸਨ।

Install Punjabi Akhbar App

Install
×