ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਜਿਹੜੀ ਕਿ ਖੇਡਾਂ ਦੇ ਨਾਲ-ਨਾਲ ਸਭਿਆਚਾਰਕ ਸਮਾਗਮਾਂ ਦੇ ਵਿਚ ਵੀ ਆਪਣਾ ਚੋਖਾ ਆਰਥਿਕ ਯੋਗਦਾਨ ਪਾਉਂਦੀ ਹੈ, ਤੋਂ ਸ. ਜੁਝਾਰ ਸਿੰਘ ਪੁੰਨੂਮਾਜਰਾ ਹੋਰਾਂ ਸਵ. ਕੁਲਦੀਪ ਮਾਣਕ ਦੇ ਸਪੁੱਤਰ ਗਾਇਕ ਯੁੱਧਵੀਰ ਮਾਣਕ ਦੀ ਸਿਹਤਯਾਬੀ ਦੇ ਲਈ ਇਕ ਲੱਖ ਰੁਪਏ ਦੀ ਆਰਥਿਕ ਮਦਦ ਭੇਜੀ ਹੈ। ਅੱਜ ਪੰਜਾਬ ਦੌਰੇ ‘ਤੇ ਗਏ ਹੋਏ ਪ੍ਰਸਿੱਧ ਕਬੱਡੀ ਖਿਡਾਰੀ ਦਿਲਾਵਰ ਸਿੰਘ ਹਰੀਪੁਰੀਆ ਅਤੇ ਇਕ ਹੋਰ ਨੌਜਵਾਨ ਤੇਜਿੰਦਰ ਸਿੰਘ ਤਾਜ ਸਮਰਾਰੀ ਨੇ ਇਹ ਰਕਮ ਅੱਜ ਲੁਧਿਆਣਾ ਵਿਖੇ ਗਾਇਕ ਯੁੱਧਵਾਰ ਮਾਣਕ ਦੇ ਘਰ ਜਾ ਕੇ ਉਸਦੀ ਮਾਤਾ ਬੀਬੀ ਸਰਬਜੀਤ ਕੌਰ ਮਾਣਕ ਨੂੰ ਭੇਟ ਕੀਤੀ। ਇਸ ਮੌਕੇ ਬੀਬੀ ਸਰਬਜੀਤ ਕੌਰ ਹੋਰਾਂ ਨਿਊਜ਼ੀਲੈਂਡ ਵਸਦੇ ਸਮਹੂ ਪੰਜਾਬੀਆਂ ਖਾਸ ਕਰ ਸ. ਜੁਝਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਆਰਥਿਕ ਮਦਦ ਕੀਤੀ ਗਈ ਸੀ ਜਿਸ ਦੇ ਲਈ ਉਨ੍ਹਾਂ ਦਾ ਪਰਿਵਾਰ ਹਮੇਸ਼ਾਂ ਰਿਣੀ ਰਹੇਗਾ।