ਲੋੜਵੰਦ ਕੈਂਸਰ ਪੀੜਤਾਂ ਅਤੇ ਹੋਰ ਮਰੀਜ਼ਾਂ ਦੇ ਇਲਾਜ ਲਈ ਨਗਦ ਰਾਸ਼ੀ ਭੇਂਟ: ਚੰਦਬਾਜਾ

(ਫਰੀਦਕੋਟ) :- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਲੋੜਵੰਦ ਕੈਂਸਰ ਪੀੜ੍ਹਤ ਅਤੇ ਹੋਰ ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਸੇਵਾ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਗੁਲਵੰਤ ਸਿੰਘ ਸੇਖੋਂ ਮਨੀਲਾ ਅਤੇ ਜਸਪ੍ਰੀਤ ਸਿੰਘ (ਸ਼ਾਨ ਮਸ਼ੀਨ ਵਾਲੇ) ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਉਪਰੰਤ ਹਰਵਿੰਦਰ ਸਿੰਘ ਮਰਵਾਹ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸੁਸਾਇਟੀ ਦੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। ਆਏ ਮਹਿਮਾਨਾਂ ਨੇ ਸੁਸਾਇਟੀ ਦੇ ਕੰਮਾਂ ਪ੍ਰਸੰਸਾ ਕਰਦਿਆਂ ਸੁਸਾਇਟੀ ਦਾ ਹਰ ਪੱਖੋਂ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਆਪਣੇ ਸੰਬੋਧਨ ਦੌਰਾਨ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਸੁਸਾਇਟੀ ਵਲੋਂ ਮਹੀਨੇਵਾਰੀ ਮਰੀਜਾਂ ਦੀ ਇਲਾਜ ਲਈ ਸੇਵਾ ਕੀਤੀ ਜਾਂਦੀ ਹੈ ਤੇ ਅੱਜ ਵੀ 6 ਮਰੀਜਾਂ ਨੂੰ ਇਲਾਜ ਵਾਸਤੇ ਸੇਵਾ ਦਿੱਤੀ ਗਈ। ਇਸ ਤੋਂ ਇਲਾਵਾ ਸੁਸਾਇਟੀ ਦੇ ਸੇਵਾ ਕਾਰਜਾਂ ਬਾਰੇ ਬੋਲਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਲੋੜਵੰਦ ਕੈਂਸਰ ਪੀੜ੍ਹਤ ਅਤੇ ਹੋਰ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਗੋਦ ਲਿਆ ਗਿਆ ਹੈ। ਉਹਨਾਂ ਨੂੰ ਫੀਸਾਂ, ਸਟੇਸ਼ਨਰੀ ਅਤੇ ਵਰਦੀਆਂ ਆਦਿ ਹਰ ਛੇ ਮਹੀਨੇ ਪਿੱਛੋਂ ਦਿੱਤੀਆਂ ਜਾਂਦੀਆ ਹਨ। ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਧਰਤੀ, ਹਵਾ ਅਤੇ ਪਾਣੀ ਦੀ ਸੰਭਾਲ ਲਈ ਸਕੂਲਾਂ ‘ਚ ਸੈਮੀਨਾਰ ਲਾ ਕੇ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਤਾਰ ਸਿੰਘ ਗਿੱਲ, ਅਰੁਣਜੀਤ ਸਿੰਘ ਨਰੂਲਾ, ਗੁਰਮੀਤ ਸਿੰਘ ਸੰਧੂ, ਰਵਿੰਦਰ ਸਿੰਘ ਬੁਗਰਾ ਅਤੇ ਰੂਪ ਸਿੰਘ ਸੇਖੋਂ ਆਦਿ ਵੀ ਹਾਜਰ ਸਨ।

Install Punjabi Akhbar App

Install
×