ਟੌਰੰਗਾ ਵਿਖੇ ਦੁਰਘਟਨਾ ‘ਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਸਹਾਇਤਾ ਹਿੱਤ ਇਕੱਤਰ ਰਾਸ਼ੀ ਉਸਦੀ ਮਾਤਾ ਦੇ ਨਾਂਅ ਇੰਡੀਆ ਭੇਜੀ

ਪਿਛਲੇ ਮਹੀਨੇ 22 ਅਕਤੂਬਰ ਨੂੰ ਟੌਰੰਗਾ ਵਿਖੇ ਇਕ 19 ਸਾਲਾ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਪੁੱਤਰ ਸਵ. ਸਰਮੇਲ ਸਿੰਘ ਤੇ ਮਾਤਾ ਦਲਬੀਰ ਕੌਰ ਪਿੰਡ ਹੋਠੀਆਂ ਨੇੜੇ ਗੋਇੰਦਵਾਲ ਸਾਹਿਬ ਤਰਨਤਾਰਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਤੇ ਉਸਦੀ ਲਾਸ਼ ਇੰਡੀਆ ਭੇਜੀ ਗਈ ਸੀ। ਇਸ ਨੌਜਵਾਨ ਦੇ ਪੰਜਾਬ ਰਹਿੰਦੇ ਪਰਿਵਾਰ ਦੀ ਆਰਥਿਕ ਮਦਦ ਦੇ ਲਈ  ਉਸਦੇ ਕੰਮ ਵਾਲੀ ਕੰਪਨੀ ‘ਸ਼ੇਰਗਿੱਲ ਹਾਰਟੀਕਲਚਰ’ ਅਤੇ ਉਸਦੇ ਦੇ ਨਾਲ ਕੰਮ ਕਰਦੇ ਸਾਥੀਆਂ ਨੇ ਕੁਝ ਰਾਸ਼ੀ ਇਕੱਤਰ ਕੀਤੀ ਸੀ ਜੋ ਕਿ ਅੱਜ ਇੰਡੀਆ ਉਸਦੀ ਮਾਤਾ ਦੇ ਨਾਂਅ ‘ਤੇ ਭੇਜੀ ਦਿੱਤੀ ਗਈ ਹੈ। ਡਾਇਰੈਕਟਰ ਸ. ਗੁਰਪਾਲ ਸਿੰਘ ਸ਼ੇਰਗਿੱਲ ਹੋਰਾਂ ਦੱਸਿਆ ਕਿ ਕੰਪਨੀ ਵੱਲੋਂ 1000 ਡਾਲਰ ਜਦ ਕਿ ਬਾਕੀ ਸਾਥੀਆਂ ਨੇ ਆਪਣੇ-ਆਪਣੇ ਵਿੱਤ ਮੁਤਾਬਿਕ ਮਦਦ ਕੀਤੀ ਹੈ। ਕੁੱਲ ਰਕਮ 2,08,320 ਰੁਪਏ ਅੱਜ ਪੰਜਾਬ ਨੈਸ਼ਨਲ ਬੈਂਕ ਗੋਇੰਦਵਾਲ ਸਾਹਿਬ ਵਿਖੇ ਤਬਦੀਲ ਕੀਤੇ ਗਏ ਹਨ।

Install Punjabi Akhbar App

Install
×