ਵਿਕਟੌਰੀਆ ਸਰਕਾਰ ਨੇ ਕਰੋਨਾ ਦੀ ਮਾਰ ਹੇਠ ਆਏ ਅਦਾਰਿਆਂ ਦੀ ਮਦਦ ਲਈ ਮਾਲੀ ਰਾਸ਼ੀ ਵਧਾਈ

ਰਾਜ ਸਰਕਾਰ ਨੇ ਆਪਣੇ ਇੱਕ ਹੋਰ ਐਲਾਨ ਰਾਹੀਂ ਦੱਸਿਆ ਕਿ ਰਾਜ ਸਰਕਾਰ ਅਤੇ ਫੈਡਰਲ ਸਰਕਾਰ ਨੇ ਮਿਲ ਕੇ ਅਜਿਹੇ ਅਦਾਰਿਆਂ ਦੀ ਮਦਦ ਲਈ ਹੋਰ ਵਾਧੂ ਰਾਸ਼ੀ ਦਾ ਐਲਾਨ ਕੀਤਾ ਹੈ ਜੋ ਕਿ ਕਰੋਨਾ ਦੀ ਮਾਰ ਹੇਠ ਮਾਲੀ ਨੁਕਸਾਨ ਝੇਲ ਰਹੇ ਹਨ ਅਤੇ ਇਸ ਵਾਸਤੇ ਸਰਕਾਰ ਨੇ ਹੋਰ ਵਾਧੂ 282.5 ਮਿਲੀਅਨ ਬਜਟ ਦੀ ਰਾਸ਼ੀ ਦਾ ਐਲਾਨ ਕੀ ਕਰ ਦਿੱਤਾ ਹੈ।

ਇਸ ਦੇ ਤਹਿਤ ਅਜਿਹੇ ਲਾਈਸੰਸ ਧਾਰੀ ਹਸਪਤਾਲਾਂ ਦੀ ਗ੍ਰਾਂਟ 3000 ਡਾਲਰਾਂ ਤੋਂ ਵਧਾ ਕੇ 7200 ਡਾਲਰ ਕਰ ਦਿੱਤੀ ਗਈ ਹੈ ਅਤੇ ਇਸੇ ਤਰ੍ਹਾਂ ਰਾਜ ਦਾ ਬਿਜਨਸ ਕੋਸਟਸ ਅਸਿਸਟੈਂਸ ਪ੍ਰੋਗਰਾਮ ਵਾਲੀ ਰਾਸ਼ੀ ਵੀ 2000 ਡਾਲਰ ਤੋਂ ਵਧਾ ਕੇ 4800 ਡਾਲਰ ਕਰ ਦਿੱਤੀ ਗਈ ਹੈ।

ਬੀਤੇ ਮਹੀਨੇ ਜਿਹੜੇ ਅਜਿਹੇ ਅਦਾਰਿਆਂ ਨੂੰ ਮਾਲੀ ਮਦਦ ਦੀ ਰਾਸ਼ੀ ਮਿਲੀ ਸੀ, ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਉਕਤ ਵਾਧੂ ਰਾਸ਼ੀ ਆਪਣੇ ਆਪ ਹੀ ਟ੍ਰਾਂਸਫਰ ਕਰ ਦਿੱਤੀ ਜਾਵੇਗੀ। ਜਿਹੜੇ ਅਦਾਰਿਆਂ ਨੇ ਬੀਤੇ ਸਮੇਂ ਮਦਦ ਲਈ ਅਪਲਾਈ ਨਹੀਂ ਸੀ ਕੀਤਾ ਅਤੇ ਹੁਣ ਉਹ ਵੀ ਕਰੋਨਾ ਕਾਰਨ ਨੁਕਸਾਨੇ ਗਏ ਹਨ ਤਾਂ ਉਹ ਵੀ ਇਸ ਬਾਰੇ ਸਰਕਾਰ ਨੂੰ ਆਪਣੀ ਅਰਜ਼ੀ ਸੌਂਪ ਸਕਦੇ ਹਨ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਵਾਧੂ ਮਦਦ ਦਾ ਲਾਭ ਉਠਾ ਸਕਦੇ ਹਨ।

ਇਸਤੋਂ ਇਲਾਵਾ ਰਾਜ ਦੇ ਐਲਪਾਈ ਰਿਜਨ, ਜਨਤਕ ਈਵੈਂਟਸ ਉਦਯੋਗ ਅਤੇ ਕਮਿਊਨਿਟੀ ਖੇਡਾਂ ਦੇ ਕਲੱਬਾਂ ਆਦਿ ਲਈ ਵੀ ਇਹ ਮਦਦ ਲਾਗੂ ਹੈ।

Welcome to Punjabi Akhbar

Install Punjabi Akhbar
×
Enable Notifications    OK No thanks