ਸਿਡਨੀ ਵਿੱਚ ਮਰਡੀ ਗ੍ਰਾਸ ਪਰੇਡ ਅੱਜ

-ਸਿਡਨੀ ਕ੍ਰਿਕਟ ਗ੍ਰਾਊਂਡ ਵਿੱਚ 5000 ਲੈਸਬੀਅਨ ਅਤੇ ਗੇਆਂ ਅਤੇ 100 ਤੋਂ ਵੀ ਵੱਧ ਗਰੁੱਪ ਹੋਣਗੇ ਸ਼ਾਮਿਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬਿਲਕੁਲ ਅਖੀਰਲੇ ਮਿੰਟਾਂ ਵਿੱਚ ਆ ਕੇ ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਨੇ ਲੈਸਬੀਅਨ ਅਤੇ ਗੇਅ ਸਮੁਦਾਇਆਂ ਦੇ ਲੋਕਾਂ ਨੂੰ ਸਾਲ 1978 ਦੀ ਪਹਿਲੀ ਅਜਿਹੀ ਪਰੇਡ ਵਾਲੀ ਤਰਜ ਤੇ ਆਕਸਫੋਰਡ ਸਟ੍ਰੀਟ ਵਿੱਚ ਮਰਡੀ ਗ੍ਰਾਸ ਪਰੇਡ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਇਸ ਫੈਸਲੇ ਨਾਲ ਉਕਤ ਸਮੁਦਾਇਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਪਰੰਤੂ ਇਸ ਪਰੇਡ ਵਿੱਚ 500 ਲੋਕਾਂ ਦੇ ਇਕੱਠ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਿਡਨੀ ਕ੍ਰਿਕਟ ਗ੍ਰਾਊਂਡ ਵਿੱਚ ਹੋਣ ਵਾਲੀ ਪਰੇਡ ਵਾਸਤੇ 5000 ਦੇ ਕਰੀਬ ਲੈਸਬੀਅਨ ਅਤੇ ਗੇਅ ਲੋਕ ਅਤੇ 100 ਤੋਂ ਵੱਧ ਗਰੁੱਪ ਸ਼ਾਮਿਲ ਹੋ ਰਹੇ ਹਨ।
ਇਸ ਵਾਰੀ ਦੀ ਉਕਤ ਪਰੇਡ ਦਾ ਮੁੱਖ ਆਕਰਸ਼ਣ ਇਸ ਵਿੱਚ ਸ਼ਾਮਿਲ ਹੋ ਰਹੇ ਲੋਕਾਂ ਦੇ ਪਹਿਰਾਵੇ ਨੂੰ ਮੰਨਿਆ ਜਾ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਵੇਸਟ ਮਟੀਰੀਅਲ ਤੋਂ ਬਣਾਇਆ ਗਿਆ ਹੈ ਅਤੇ ਇਸ ਨਾਲ ਦੁਨੀਆ ਨੂੰ ਸੰਦੇਸ਼ ਇਹ ਦਿੱਤਾ ਜਾ ਰਿਹਾ ਹੈ ਕਿ ਜਿਨ੍ਹਾਂ ਵਸਤੂਆਂ ਨੂੰ ਸੁੱਟਣ ਨਾਲ ਵਾਤਾਵਰਣ ਖਰਾਬ ਹੋ ਰਿਹਾ ਹੈ, ਉਨ੍ਹਾਂ ਦੀ ਮੁੜ ਤੋਂ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਫਜ਼ੂਲ ਸੁਟਿਆ ਨਾ ਜਾਵੇ।

Install Punjabi Akhbar App

Install
×