ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਕਿਨਾਰਿਆਂ ਉਪਰ ਨਕਲੀ ਰੀਫ ਲਗਾਉਣ ਬਾਰੇ ਸੁਝਾਵਾਂ ਲਈ ਆਖਰੀ ਹਫ਼ਤਾ

ਰਾਜ ਦੇ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਕਿਹਾ ਕਿ ਰਾਜ ਸਰਕਾਰ ਨੇ ਇੱਕ ਸਰਵੇਖਣ ਜਾਰੀ ਕੀਤਾ ਹੋਇਆ ਹੈ ਜਿਸ ਦੇ ਤਹਿਤ ਸਮੁੰਦਰੀ ਕਿਨਾਰਿਆਂ ਦੇ ਪਾਣੀਆਂ ਅੰਦਰ ਆਰਟੀਫਿਸ਼ੀਅਲ ਰੀਫਾਂ ਦੇ ਸਥਾਪਤ ਕੀਤੇ ਜਾਣ ਬਾਰੇ ਸੁਝਾਅ ਮੰਗੇ ਗਏ ਸਨ ਅਤੇ ਇਨ੍ਹਾਂ ਸੁਝਾਵਾਂ ਲਈ ਇਸੇ ਮਹੀਨੇ ਜੂਨ ਦੀ 17 ਤਾਰੀਖ ਦੀ ਸਮਾਂ ਸੀਮਾ ਨੂੰ ਨਿਸਚਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਬੰਧਤ ਮਛੁਆਰੇ ਅਤੇ ਹੋਰ ਵਿਅਕਤੀ ਇਸ ਵਾਸਤੇ ਆਪਣੀ ਰਾਇ ਦਰਜ ਕਰਵਾਉਣ ਤਾਂ ਕਿ ਮਿਲੀਅਨ ਡਾਲਰਾਂ ਦੇ ਖਰਚੇ ਵਾਲੇ ਉਕਤ ਪ੍ਰਾਜੈਕਟ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ ਅਤੇ ਜ਼ਿਕਰਯੋਗ ਹੈ ਕਿ ਸਿਡਨੀ, ਦੱਖਣੀ ਸਿਡਨੀ, ਸ਼ੌਨਹੈਵਨ, ਪੋਰਟ ਮੈਕੁਆਇਰ, ਮੈਰਿੰਮਬੁਲਾ, ਨਿਊ ਕਾਸਲ, ਵੋਲੋਨਗੌਂਗ ਅਤੇ ਟਵੀਡ ਹੈਡ ਵਰਗੇ ਖੇਤਰਾਂ ਵਿੱਚ ਪਹਿਲਾਂ ਤੋਂ ਹੀ ਉਕਤ ਸਥਾਪਿਤ ਕੀਤੇ ਜਾ ਚੁਕੇ ਹਨ। ਅਤੇ ਬੇਟਸਮੈਨ ਵਾਲਾ ਇਲਾਕਾ ਵੀ ਅਗਲੇ ਸਾਲ ਤੱਕ ਇਨ੍ਹਾਂ ਖੇਤਰਾਂ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ।
ਸਰਵੇਖਣ ਉਪਰ ਆਪਣੀ ਰਾਇ ਦੇਣ ਲਈ NSW Department Primary Industries (DPI) website ਅਤੇ Survey Monkey ਲਿੰਕ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਜ਼ਿਆਦਾ ਜਾਣਕਾਰੀ ਆਦਿ ਲਈ NSW DPI website ਲਿੰਕ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks