ਅਮਰੀਕਾ ‘ਚ ਵੱਸਦੇ ਗੁਰਿੰਦਰ ਸਿੰਘ ਖਾਲਸਾ ਦੇ ਜੀਵਨ ਤੇ ਅਧਾਰਤ ਫ਼ਿਲਮ “ਸਿੰਘ” ਨੂੰ ਮਿਲਿਆ ਪੁਰਸਕਾਰ

FullSizeRender (2)

ਨਿਊਯਾਰਕ, 3 ਜੁਲਾਈ — ਅਮਰੀਕਾ ਦੇ ਸੂਬੇ ਇੰਡਿਆਨਾ ਦੇ ਸ਼ਹਿਰ ਫਿਸ਼ਰ ਚ’ ਵੱਸਦੇ ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਜਿਸ ਦਾ ਭਾਰਤ ਤੋਂ ਪਿਛਲਾ ਪਿਛੋਕੜ ਹਰਿਆਣਾ ਹੈ ਉਸ ਨੇ ਆਪਣੇ ਜੀਵਨ ‘ਤੇ ਆਧਾਰਿਤ ਲਘੂ ਫਿਲਮ ‘ਸਿੰਘ’ ਨੇ ਮੋਂਟਾਨਾ ਵਿਚ ਆਯੋਜਿਤ ‘ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਵਿਚ ‘ਸ਼ੌਰਟ ਆਫ ਦੀ ਯੀਅਰ’ ਨਾਂ ਦਾ ਪੁਰਸਕਾਰ ਜਿੱਤਿਆ ਹੈ। ਫਿਲਮ ਉਤਸਵ ਦੇ ਆਯੋਜਕਾਂ ਵੱਲੋਂ ਬੁੱਧਵਾਰ ਨੂੰ ਇਕ ਜਾਰੀ ਬਿਆਨ ਵਿਚ ਇਹ ਜਾਣਕਾਰੀ ਪ੍ਰੈਸ ਨੂੰ ਦਿੱਤੀ ਗਈ। ਜੇਨਾ ਰੂਈਜ਼ ਵੱਲੋਂ ਨਿਰਦੇਸ਼ਿਤ ਇਸ ਫਿਲਮ ਨੇ ਇਸ ਸ਼੍ਰੇਣੀ ਲਈ ਦਾਅਵੇਦਾਰ 100 ਫਿਲਮਾਂ ਨੂੰ ਪਿੱਛੇ ਛੱਡਦਿਆਂ ਇਹ ਪੁਰਸਕਾਰ ਹਾਸਲ ਕੀਤਾ ਹੈ। ਜੋ ਭਾਰਤੀ ਮੂਲ ਦੇ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੈ।

Install Punjabi Akhbar App

Install
×