ਲਓ ਜੀ ਗ਼ੱਦਾਰ ਫ਼ਿਲਮ ਦਾ ਰੀਵਿਊ;

GADaAR-
ਨਿਰਮਾਤਾ; ਸੁਮਿਤ ਸਿੰਘ, -ਚੰਗਾ ਬਜਟ ਤੇ ਸਿਰੇ ਦੀ ਪਰਮੋਸ਼ਨ।
ਨਿਰਦੇਸ਼ਕ ਅਤੇ ਕਹਾਣੀ; ਅਮਿਤੋਜ ਮਾਨ, -ਨਾਮ ਹੀ ਕਾਫ਼ੀ ਹੈ।
ਐਸੋਸੀਏਟ ਨਿਰਦੇਸ਼ਕ; ਮਨਪ੍ਰੀਤ ਸਿੰਘ ਗਿੱਲ ਐਡੀਲੇਡ -ਫਿਲਮ ਦਾ ਮਜ਼ਬੂਤ ਤਕਨੀਕੀ ਪੱਖ।
ਹੀਰੋ; ਹਰਭਜਨ ਮਾਨ, -ਬਤੌਰ ਐਕਟਰ ਹਰਭਜਨ ਦੀ ਪਹਿਲੀ ਫ਼ਿਲਮ, ਜੋ ਕਹਿੰਦੇ ਸੀ ਹਰਭਜਨ ਨੂੰ ਐਕਟਿੰਗ ਨਹੀਂ ਆਉਂਦੀ, ਹੁਣ ਤੱਕ ਉਹ ਸੱਚੇ ਹੋ ਸਕਦੇ ਸੀ ਪਰ ਹੁਣ ਇਹ ਨਹੀਂ ਕਹਿ ਸਕਦੇ। ਇਕ ਬਾਰ ਫੇਰ ਹਵਾ ਦੇ ਉਲਟ ਚੱਲ ਕੇ ਕੁਝ ਨਵਾਂ ਸਿਰਜਣ ‘ਚ ਕਾਮਯਾਬ।
ਹੀਰੋਇਨ; ਮਨਪੁਨੀਤ ਗਰੇਵਾਲ, ਕਿਸਮਤ ਵਾਲੀ, ਪਹਿਲੀ ਫ਼ਿਲਮ ‘ਚ ਐਡਾ ਰੋਲ ਕਿਸੇ ਦੇ ਹੱਥ ਨਹੀਂ ਆਉਂਦਾ, ਜਿਵੇਂ-ਜਿਵੇਂ ਫ਼ਿਲਮ ਅੱਗੇ ਵਧੀ ਪੁਨੀਤ ਦਾ ਕੰਮ ਵੀ ਨਿੱਖਰਿਆ, ਕਮੀ ਖੜਕੀ ਕਿ ਉਸ ਦੇ ਹਿੱਸੇ ਕੋਈ ਡਾਂਸਿੰਗ ਗੀਤ ਨਹੀਂ ਆਇਆ।
ਖਲਨਾਇਕ; ਅਸ਼ੀਸ਼ ਦੁੱਗਲ -ਦਰਸ਼ਕਾਂ ਦੀ ਨਫ਼ਰਤ ਬਟੋਰਨ ‘ਚ ਕਾਮਯਾਬ।
ਸਹਾਇਕ ਐਕਟਰ; ਬੌਬੀ ਸੰਧੂ, -ਇੱਕ ਆਲ-ਰਾਂਉਡਰ, ਬਹੁਤ ਸੰਭਾਵਨਾਵਾਂ, ਬੱਸ ਉਸ ਨੂੰ ਲੋੜ ਹੈ ਆਪਣਾ ਵਿਹਾਰ ਸੁਧਾਰਨ ਦੀ।
ਸਾਰੀ ਫ਼ਿਲਮ ‘ਚ ਜੇ ਕੋਈ ਤਾੜੀਆਂ ਲੈ ਗਿਆ, ਤਾਂ ਉਹ ਹੈ ਇਕ ਪੁਰਾਣਾ ਰੰਗਕਰਮੀ ‘ਬਲਕਰਨ ਵੜਿੰਗ’। ਇਸ ਫ਼ਿਲਮ ਦੇ ਝਿਲਮਨ ਸਿੰਘ ਨੂੰ ਦਰਸ਼ਕ ਕਦੇ ਭੁੱਲ ਨਹੀਂ ਸਕਣਗੇ।
ਕੈਮਰਾ; ਵਿਜੇ ਮੇਘਰਾਜ, -ਨਵੇਂ ਤਜਰਬੇ ਕਾਮਯਾਬ ਦਿਸੇ।
ਲੋਕੇਸ਼ਨਜ਼; ਢੁਕਵੀਆਂ
ਪ੍ਰਣਾਮ ਪੱਤਰ; ਪਰਵਾਰ ‘ਚ ਬਹਿ ਕੇ ਦੇਖਣਯੋਗ
ਫ਼ਿਲਮ ਲਾਈਨ ‘ਚ ਇਕ ਸ਼ਬਦ ਆਮ ਵਰਤਿਆ ਜਾਂਦਾ ਜੋ ਹੈ ‘ਹਟ ਕੇ’। ਹਰ ਬੰਦਾ ਦਾਅਵਾ ਕਰਦਾ ਹੈ ਕਿ ਸਾਡੀ ਫ਼ਿਲਮ ‘ਹਟ ਕੇ’ ਹੈ। ਪਰ ਗ਼ੱਦਾਰ ਦੇ ਮਾਮਲੇ ‘ਚ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਅੱਜ ਦੇ ਦੌਰ ‘ਚ ਆ ਰਹੀਆਂ ਫ਼ਿਲਮਾਂ ਤੋਂ ਥੋੜ੍ਹੀ ਹਟ ਕੇ ਹੈ। ਲਓ ਜੀ ਆਪਾਂ ਆਪਣੇ ਵੱਲੋਂ ਫ਼ਿਲਮ ਦੇਖ ਕੇ ਜੋ ਲੱਗਿਆ ਲਿਖ ਤਾ, ਬਾਕੀ ਪਸੰਦ ਆਪੋ ਆਪਣੀ।

Install Punjabi Akhbar App

Install
×